ਸਿਆਸੀ ਖਬਰਾਂ

ਪਟਿਆਲਾ ਤੋਂ ਭਗਵਾਨ ਦਾਸ ਜੁਨੇਜਾ ਦਲ ਬਾਦਲ ਦੇ ਉਮੀਦਵਾਰ

By ਸਿੱਖ ਸਿਆਸਤ ਬਿਊਰੋ

July 28, 2014

ਪਟਿਆਲਾ (27 ਜੁਲਾਈ 2014): ਪਟਿਆਲਾ ਸੀਟ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਦੇ ਦਾਅਵੇਦਾਰਾਂ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਇੰਦਰ ਮੋਹਨ ਸਿੰਘ ਬਜਾਜ, ਸੁਰਜੀਤ ਸਿੰਘ ਰੱਖੜਾ ਦੇ ਛੋਟੇ ਭਰਾ ਚਰਨਜੀਤ ਸਿੰਘ ਰੱਖੜਾ ਅਤੇ ਹੋਰ ਆਗੂਆਂ ਨੂੰ ਪਾਸੇ ਕਰਦਿਆਂ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਗਵਾਨ ਦਾਸ ਜੁਨੇਜਾ ਨੂੰ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਹੈ।

ਇਸ ਤਰਾਂ ਅੱਜ ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸਮਾਜ ਸੇਵੀ ਭਗਵਾਨ ਦਾਸ ਜੁਨੇਜਾ ਨੂੰ ਮੈਦਾਨ ‘ਚ ਉਤਾਰਨ ਦਾ ਫ਼ੈਸਲਾ ਲਿਆ ਹੈ।

ਸ੍ਰੀ ਜੁਨੇਜਾ ਅਕਾਲੀ ਦਲ ਦੀ ਸਿਆਸਤ ਨਾਲੋਂ ਵੱਧ ਸਮਾਜ ਸੇਵੀ ਕੰਮਾਂ ਵਲ ਰੁਚਿਤ ਹਨ। ਉਨ੍ਹਾਂ ਦੇ ਬੇਟੇ ਹਰਪਾਲ ਜੁਨੇਜਾ ਪਟਿਆਲਾ ਨਗਰ ਨਿਗਮ ਦੇ ਕੌਂਸਲਰ ਹਨ। ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵਾਨ ਦਾਸ ਜੁਨੇਜਾ ਨੂੰ ਉਮੀਦਵਾਰ ਬਣਾ ਕੇ ਹਿੰਦੂ ਕਾਰਡ ਖੇਡਿਆ ਹੈ।

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਜ਼ਿਮਨੀ ਚੋਣ ਲਈ ਰਣਨੀਤੀ ਬਣਾਉਣ ਵਾਸਤੇ ਜ਼ਿਲ੍ਹੇ ਦੇ ਆਗੂਆਂ ਦੀ ਭਲਕੇ ਚੰਡੀਗੜ੍ਹ ‘ਚ ਮੀਟਿੰਗ ਸੱਦ ਲਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: