August 28, 2016 | By ਸਿੱਖ ਸਿਆਸਤ ਬਿਊਰੋ
26 ਅਗਸਤ, 2016 ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ (ਸੈਕਟਰ 27) ਵਿਖੇ ਪ੍ਰੈਸ ਕਾਨਫਰੰਸ ਕਰਕੇ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਸਿੱਖੀ ‘ਤੇ ਕੀਤੀ ਟਿੱਪਣੀ ਨੇ ਮੈਨੂੰ ਕੰਬਣੀ ਛੇੜ ਦਿੱਤੀ। ਛੋਟੇਪੁਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਅੰਮ੍ਰਿਤਸਰ ਵਿਚ ਜਾਰੀ ਹੋਏ ਯੂਥ ਚੋਣ ਮਨੋਰਥ ਪੱਤਰ ਦੇ ਸਰਵਰਕ ਨੂੰ ਨਾ ਦੇਖਣ ਦੀ ਗੱਲ ਕਹੀ ਸੀ। ਛੋਟੇਪੁਰ ਨੇ ਦੱਸਿਆ ਕਿ ਇਸ ਗੱਲ ਤੋਂ ਕੇਜਰੀਵਾਲ ਬਹੁਤ ਨਾਰਾਜ਼ ਹੋਇਆ ਤੇ ਉਸਨੇ ਕਿਹਾ ਕਿ ਜੇ ਤੈਨੂੰ ਸਿੱਖੀ ‘ਚੋਂ ਕੱਢ ਦੇਣਗੇ ਫੇਰ ਕੀ ਹੋ ਜਾਏਗਾ। ਛੋਟੇਪੁਰ ਨੇ ਦੱਸਿਆ ਕਿ ਕੇਜਰੀਵਾਲ ਨੂੰ ਕਿਸੇ ਨੂੰ ਸਿੱਖੀ ਤੋਂ ਕੱਢਣ ਦੀ ਕੋਈ ਪਰਵਾਹ ਨਹੀਂ ਹੈ।
Related Topics: Aam Aadmi Party, Arvind Kejriwal, Punjab Politics, Sucha Singh Chhotepur