ਸਾਧ ਪਿਆਰਾ ਭਨਿਆਰੇ ਵਾਲਾ

ਆਮ ਖਬਰਾਂ

ਭਨਿਆਰਾ ਵਾਲਾ ਖਿਲਾਫ ਚੱਲ ਰਹੇ ਕੇਸ ਵਿੱਚ 19 ਸਤੰਬਰ ਨੂੰ ਹੋਵੇਗੀ ਬਹਿਸ ਮੁਕੰਮਲ

By ਸਿੱਖ ਸਿਆਸਤ ਬਿਊਰੋ

August 28, 2015

ਮੋਰਿੰਡਾ (27 ਅਗਸਤ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ਵਿੱਚ ਭਨਿਆਰੇ ਦੇ ਸਾਧ ਸਾਧ ਪਿਆਰੇ ਖਿਲਾਫ ਅੰਬਾਲਾ ਦੀ ਸ਼ੈਸਨ ਅਦਾਲਤ ਵਿੱਚ ਚੱਲ ਰਿਹਾ ਕੇਸ ਵਿੱਚ ਬਹਿਸ ਲਹਭਗ ਪੂਰੀ ਹੋਣ ਵਾਲੀ ਹੈ।

ਇਸ ਕੇਸ ‘ਤੇ ਅੰਤਿਮ ਬਹਿਸ ਹੁਣ 19 ਸਤੰਬਰ ਨੂੰ ਹੋਵੇਗੀ। ਇਹ ਕੇਸ ਅੰਬਾਲਾ ਦੇ ਸੈਸ਼ਨ ਜੱਜ ਅੰਬਾਲਾ ਦੀਪਕ ਅਗਰਵਾਲ ਦੀ ਅਦਾਲਤ ਵਿੱਚ ਚੱਲ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਵਰਲਡ ਸਿੱਖ ਮਿਸ਼ਨ ਦੇ ਸਕੱਤਰ ਜਨਰਲ ਤੀਰਥ ਸਿੰਘ ਭਟੋਆ ਨੇ ਦੱਸਿਆ ਕਿ ਸਾਧ ਭਨਿਆਰਾ ਅਤੇ ਉਸ ਦੇ ਚੇਲਿਆਂ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕੀਤੀ ਬੇਅਦਬੀ ਕਰਨ ਦੇ ਮਾਮਲੇ ਸਬੰਧੀ ਸੈਸ਼ਨ ਜੱਜ ਅੰਬਾਲਾ ਸ੍ਰੀ ਦੀਪਕ ਅਗਰਵਾਲ ਦੀ ਅਦਾਲਤ ਵਿੱਚ ਚੱਲ ਰਹੇ ਮਾਮਲੇ ਸਬੰਧੀ ਅੰਤਿਮ ਬਹਿਸ ਹੁਣ 19 ਸਤੰਬਰ ਨੂੰ ਨਿਯਤ ਹੋ ਚੁੱਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: