Site icon Sikh Siyasat News

ਕ੍ਰਿਕਟ ਮੈਚ ਵੇਖਣ ਪੁੱਜੇ ਅੰਮ੍ਰਿਤਧਾਰੀ ਸਿੱਖਾਂ ਨੂੰ ਖੇਡ ਮੈਦਾਨ ਵਿੱਚ ਦਾਖਲ ਹੋਣ ਤੋਂ ਰੋਕਿਆ

ਆਕਲੈਂਡ(14 ਮਾਰਚ, 2015): ਅੱਜ ਕ੍ਰਿਕਟ ਮੈਚ ਵੇਖਣ ਦੇ ਚਾਹਵਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾਈ ਹੋਣ ਕਰਕੇ ਕ੍ਰਿਕਟ ਦੇ ਮੈਦਾਨ ਵਿੱਚ ਡਾਖਲ ਹੋਣ ਤੋਂ ਰੋਕ ਦਿੱਤਾ ਗਿਆ।ਘਟਨਾ ਅੱਜ ਦੁਪਹਿਰ ਦੀ ਹੈ ਜਦੋਂ ਨਿਊਜ਼ੀਲੈਂਡ ਵਸਦੇ ਸਿੱਖ ਮੈਚ ਦੇਖਣ ਪਹੁੰਚੇ ਤਾਂ ਉਹਨਾਂ ਦੇ ਖੇਡ ਮੈਦਾਨ ਵਿਚ ਦਾਖਲ ਹੋਣ ‘ਤੇ ਰੋਕ ਲਗਾ ਦਿੱਤੀ ਅਤੇ ਕਿਹਾ ਕਿ ਜਾਂ ਤਾਂ ਉਹਨਾਂ ਵੱਲੋਂ ਪਹਿਨੀ ਕਿਰਪਾਨ ਲਾਹ ਕੇ ਬਾਹਰ ਰੱਖੀ ਜਾਵੇ ਜਾਂ ਉਹ ਵਾਪਸ ਚਲੇ ਜਾਣ ।

ਵਿਸ਼ਵ ਕੱਪ ਦੇ ਚੱਲ ਰਹੇ ਟੂਰਨਾਮੈਂਟ ਦੌਰਾਨ ਆਕਲੈਂਡ ਦੇ ਈਡਨ ਪਾਰਕ ਖੇਡ ਮੈਦਾਨ ‘ਚ ਭਾਰਤ ਅਤੇ ਜਿੰਬਾਬਵੇ ਦਰਮਿਆਨ ਮੈਚ ਖੇਡਿਆ ਜਾਣਾ ਸੀ ਅਤੇ ਇਸ ਮੈਚ ਦੌਰਾਨ ਸਿੱਖਾਂ ਨੂੰ ਮੈਦਾਨ ‘ਚ ਦਾਖਲ ਹੋਣ ਤੋਂ ਰੋਕਿਆ ਗਿਆ ਜਿਸ ਕਾਰਨ ਸਿੱਖਾਂ ਵਿਚ ਕਾਫੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ।

ਕ੍ਰਿਕਟ ਮੈਦਾਨ ਦੇ ਬਾਹਰ ਖੜੇ ਸਿੱਖ

ਪੰਜਾਬੀ ਅਖਬਾਰ ਅਜੀਤ ਵਿੱਚ ਛਪੀ ਖਬਰ ਅਨੁਸਾਰ ਕੁਝ ਸਿੱਖਾਂ ਵੱਲੋਂ ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੂੰ ਕਿਰਪਾਨ ਦੀ ਮਹਾਨਤਾ ਅਤੇ ਇਥੋਂ ਦੀ ਪੁਲਿਸ ਅਤੇ ਮੰਤਰੀ ਵੱਲੋਂ ਜਾਰੀ ਇਕ ਪੱਤਰ ਵੀ ਮੌਕੇ ‘ਤੇ ਮੌਜੂਦ ਅਧਿਕਾਰੀ ਨੂੰ ਦਿਖਾਇਆ ਗਿਆ ਪਰ ਇਸ ਮੌਕੇ ਅੰਤਰਾਸ਼ਟਰੀ ਕਿ੍ਕਟ ਕੌਾਸਲ ਦੇ ਅਧਿਕਾਰੀ ਮੰਨਣ ਲਈ ਤਿਆਰ ਨਹੀ ਸਨ ਜਿਹਨਾਂ ਵੱਲੋਂ ਸਿੱਖ ਦਰਸ਼ਕਾਂ ਨੂੰ ਮੈਦਾਨ ਵਿਚ ਦਾਖਲ ਨਾ ਹੋਣ ਦਿੱਤਾ ।

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਪਹਿਲ ਕਦਮੀ ਕਰਦਿਆਂ ਇਸ ਦਾ ਅਗਲੇ ਮੈਚ ਤੋਂ ਪਹਿਲਾਂ ਕੋਈ ਹੱਲ ਕਰਨ ਦੀ ਗੱਲ ਕਹੀ ਗਈ ਹੈ । ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਥੋਂ ਦੇ ਮੀਡੀਆ ਅਤੇ ਆਪਣੀ ਸੰਸਥਾ ਦੇ ਵਕੀਲ ਦੇ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਹ ਆਉਣ ਵਾਲੇ ਸੋਮਵਾਰ ਨੂੰ ਆਕਲੈਂਡ ਹਾਈਕੋਰਟ ਵਿਚ ਇਹ ਮਾਮਲਾ ਲੈ ਕੇ ਜਾਣਗੇ ।

ਇਸ ਮੌਕੇ ਦਲਜੀਤ ਸਿੰਘ ਕਿਹਾ ਕਿ ਨਿਊਜ਼ੀਲੈਂਡ ਦਾ ਕਾਨੂੰਨ ਮਨੁੱਖੀ ਅਧਿਕਾਰਾਂ ਦਾ ਹਾਮੀ ਹੈ ਅਤੇ ਦਾ ਜਲਦੀ ਕੋਈ ਹੱਲ ਸਾਹਮਣੇ ਆਵੇਗਾ । ਇਸ ਮਾਮਲੇ ਬਾਰੇ ਪਹਿਲਾਂ ਹੀ ਪ੍ਰਧਾਨ ਮੰਤਰੀ ਅਤੇ ਹੋਰ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਚੁੱਕਾ ਹੈ ।

ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਅਸਟਰੇਲੀਆ ਦੇ ਐਡੀਲੈਂਡ ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਹੋਏ ਕ੍ਰਿਕਟ ਮੈਚ ਦੌਰਾਨ ਵੀ ਕ੍ਰਿਪਾਨਧਾਰੀ ਸਿੱਖਾਂ ਨੂੰ ਮੈਚ ਵੇਖਣ ਤੋਂ ਰੋਕਿਆ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version