ਭਾਈ ਆਰ.ਪੀ. ਸਿੰਘ, ਸੁਖਬੀਰ ਬਾਦਲ (ਫਾਈਲ ਫੋਟੋ)

ਸਿਆਸੀ ਖਬਰਾਂ

ਅਖੰਡ ਕੀਰਤਨੀ ਜਥੇ ਦੇ ਭਾਈ ਆਰ.ਪੀ. ਸਿੰਘ ਵਲੋਂ ਸੁਖਬੀਰ ਬਾਦਲ ਖਿਲਾਫ ਮਾਣਹਾਨੀ ਮੁਕੱਦਮਾ ਦਾਇਰ

By ਸਿੱਖ ਸਿਆਸਤ ਬਿਊਰੋ

January 31, 2017

ਚੰਡੀਗੜ੍ਹ: ਅਖੰਡ ਕੀਰਤਨੀ ਜਥਾ ਦੇ ਬੁਲਾਰੇ ਭਾਈ ਰਜਿੰਦਰ ਪਾਲ ਸਿੰਘ (ਆਰ.ਪੀ. ਸਿੰਘ) ਨੇ ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ।

ਆਰ.ਪੀ. ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, “ਮੇਰੇ ਖਿਲਾਫ ਕੋਈ ਕੇਸ ਨਹੀਂ ਚੱਲ ਰਿਹਾ, ਨਾ ਹੀ ਮੇਰੇ ਕੋਲੋਂ ਕੋਈ ਹਥਿਆਰ ਬਰਾਮਦ ਹੋਇਆ ਹੈ।”

ਮੋਹਾਲੀ ਦੇ ਰਹਿਣ ਵਾਲੇ 61 ਸਾਲਾ ਆਰ.ਪੀ. ਸਿੰਘ ਨੇ ਕਿਹਾ, “ਸੁਖਬੀਰ ਆਪਣਾ ਦਿਮਾਗੀ ਤਵਾਜ਼ਨ ਖੋ ਚੁੱਕਾ ਹੈ। ਇਹ ਉਸਦਾ ਇਕ ਸਿਆਸੀ ਸਟੰਟ ਹੈ।”

ਉਨ੍ਹਾਂ ਕਿਹਾ ਕਿ ਕੇਜਰੀਵਾਲ ਮੇਰਾ ਦੋਸਤ ਹੈ ਅਤੇ ਉਹ ਸੰਜੈ ਸਿੰਘ ਨਾਲ ਮੇਰੇ ਘਰ ਆਇਆ ਸੀ। ਆਰ.ਪੀ. ਸਿੰਘ ਨੇ ਕਿਹਾ ਕਿ ਬਾਦਲ ਮੈਨੂੰ 1992 ਤੋਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਵੋਟਾਂ ਲਈ ਜੱਥੇ ਨਾਲ ਸੰਪਰਕ ਵੀ ਕਰਦੇ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕੀ ਉਦੋਂ ਬਾਦਲ ਨੂੰ ਨਹੀਂ ਸੀ ਪਤਾ ਕਿ ਅਸੀਂ ਕੌਣ ਹਾਂ।

ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ ਐਤਵਾਰ ਨੂੰ ਆਪਣੇ ਇਕ ਬਿਆਨ ‘ਚ ਆਰ.ਪੀ. ਸਿੰਘ ਨੂੰ ‘ਅੱਤਵਾਦੀ’ ਕਿਹਾ ਸੀ। ਇਸ ਮਾਮਲੇ ਦੀ ਸੁਣਵਾਈ 18 ਫਰਵਰੀ ਨੂੰ ਸਥਾਨਕ ਅਦਾਲਤ ‘ਚ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: