ਜੱਥੇਦਾਰ ਗਿਆਨੀ ਗੁਰਬਚਨ ਸਿੰਘ (ਫਾਈਲ ਫੋਟੋ)

ਸਿੱਖ ਖਬਰਾਂ

ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਸਿੱਖ ਕੌਮ ਨੂੰ ਨੇਪਾਲ ਦੇ ਭੂਚਾਲ ਪੀੜਤਾਂ ਦੀ ਮੱਦਦ ਕਰਨ ਦੀ ਕੀਤੀ ਅਪੀਲ਼

By ਸਿੱਖ ਸਿਆਸਤ ਬਿਊਰੋ

April 29, 2015

ਅੰਮ੍ਰਿਤਸਰ (29 ਅਪ੍ਰੈਲ, 2015): ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨੇਪਾਲ ਵਿੱਚ ਆਏ ਭੂਚਾਲ ਤੋਂ ਪੀੜਤ ਪਰਿਵਾਰਾਂ ਜਿੰਨਾਂ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿੱਛੜ ਗਏ ਹਨ, ਨਾਲ ਹਮਦਰਦੀ ਪ੍ਰਗਟ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਅਪੀਲ਼ ਕਰਦਿਆਂ ਕਿਹਾ ਕਿ ਸਿੱਖ ਕੌਮ ਭੁਚਾਲ ਪੀੜਤਾਂ ਦੀ ਦਿਲ ਖੋਲ ਕੇ ਮੱਦਦ ਕਰੇ।

ਸੋਮਵਾਰ ਨੰ ਜਾਰੀ ਬਿਆਨ ਵਿਚੱ ਉਨ੍ਹਾਂ ਕਿਹਾ ਕਿ ਹਰ ਸਿੱਖ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੋਵੇ, ਉਹ ਨੇਪਾਲ ਦੇ ਭੁਚਾਲ ਪੀੜਤਾਂ ਦੀ ਮੱਦਦ ਲਈ ਜਰੂਰ ਅੱਗੇ ਆਵੇ, ਜਿੰਨਾਂ ਦੇ ਪਿਆਰੇ ਇਸ ਤਰਾਸਦੀ ਵਿੱਚ ਵਿੱਛੜ ਗਏ ਹਨ ਅਤੇ ਹੁਣ ਉਨ੍ਹਾਂ ਕੋਲ ਸਿਰ ਲੁਕਾਉਣ ਲਈ ਵੀ ਜਗਾ ਨਹੀਂ ਹੈ। ਇਹ ਉਨ੍ਹਾਂ ਲਈ ਸਭ ਤੋ ਵੱਡੀ ਸ਼ਰਧਾਜਲੀ ਹੋਵੇਗੀ, ਜਿਹੜੇ ਇਸ ਤਰਾਸਦੀ ਵਿੱਚ ਸਾਥੋਂ ਵਿੱਛੜ ਗਏ ਹਨ।

ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਭੁਚਾਲ ਪੜਿਤਾਂ ਦੀ ਸਹਾਇਤਾ ਲਈ ਜੋ ਵੀ ਕਰ ਸਕਦੇ ਹਨ, ਕਰਨ।

ਪਿੱਛਲੇ ਸਾਲ ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿੱਚ ਆਏ ਹੜਾਂ ਸਮੇਂ ਵੀ ਸ਼੍ਰੋਮਣੀ ਕਮੇਟੀ ਨੇ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਰਾਹ ਤਸਮੱਗਰੀ ਮੁਹੱਈਆ ਕਰਵਾਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: