ਅਭੈ ਚੌਟਾਲਾ (ਫਾਈਲ ਫੋਟੋ)

ਸਿਆਸੀ ਖਬਰਾਂ

ਰਾਜਪੁਰਾ ਅਦਾਲਤ ਵਲੋਂ ਅਭੈ ਚੋਟਾਲਾ ਰਿਹਾਅ; ਕਿਹਾ; ਹੁਣ ਸੰਸਦ ਦਾ ਘਿਰਾਓ ਕੀਤਾ ਜਾਏਗਾ

By ਸਿੱਖ ਸਿਆਸਤ ਬਿਊਰੋ

February 27, 2017

ਪਟਿਆਲਾ: ਐਸ.ਵਾਈ.ਐਲ ਨਹਿਰ ਪੁੱਟਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਇਨੈਲੋ ਆਗੂ ਅਭੈ ਚੋਟਾਲਾ ਸਮੇਤ ਪਾਰਟੀ ਦੇ 72 ਆਗੂਆਂ ਨੂੰ ਅੱਜ ਰਾਜਪੁਰਾ ਅਦਾਲਤ ਨੇ ਰਿਹਾਅ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਦੀ ਵਿਰੋਧੀ ਧਿਰ ਦੇ ਆਗੂ ਅਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਅਭੈ ਚੌਟਾਲਾ 23 ਫਰਵਰੀ ਨੂੰ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਵਿਵਾਦਿਤ ਐਸ.ਵਾਈ.ਐਲ ਨਹਿਰ ਪੁੱਟਣ ਲਈ ਕਪੂਰੀ ਵੱਲ ਮਾਰਚ ਕਰਦੇ ਹੋਏ ਆ ਰਹੇ ਸਨ। ਇਹਨਾਂ ਨੂੰ ਪੰਜਾਬ ਹਰਿਆਣਾ ਦੀ ਹੱਦ ਉੱਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਪਟਿਆਲਾ ਜੇਲ੍ਹ ਭੇਜ ਦਿੱਤਾ ਸੀ।

ਪੰਜਾਬ ਤੋਂ ਰਿਹਾਅ ਹੋਣ ਤੋਂ ਬਾਅਦ ਇੰਡੀਅਨ ਨੈਸ਼ਨਕਲ ਲੋਕ ਦਲ (ਇਨੈਲੋ) ਦੇ ਆਗੂ ਅਭੈ ਚੌਟਾਲਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਐੱਸ.ਵਾਈ.ਐਲ.ਦੇ ਮੁੱਦੇ ‘ਤੇ ਹੁਣ ਸੰਸਦ ਦਾ ਘੇਰਾਉ ਕੀਤਾ ਜਾਵੇਗਾ। ਚੌਟਾਲਾ ਨੇ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਦਾ ਰਵੱਈਆ ਵੀ ਉਨ੍ਹਾਂ ਪ੍ਰਤੀ ਨਾ ਪੱਖੀ ਰਿਹਾ ਹੈ। ਚੌਟਾਲਾ ਨੇ ਕਿਹਾ ਕਿ ਉਨ੍ਹਾਂ ਜ਼ਮਾਨਤ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਸੀ ਇਸ ਲਈ ਪੰਜਾਬ ਸਰਕਾਰ ਨੇ ਮਜਬੂਰ ਹੋ ਕੇ ਉਨ੍ਹਾਂ ਨੂੰ ਰਿਹਾ ਕੀਤਾ ਹੈ।

ਸਬੰਧਤ ਖ਼ਬਰ: ‘ਇਕ ਬੂੰਦ ਪਾਣੀ ਨਾ ਦੇਣ’ ਦੇ ਬਿਆਨ ਵਾਲਿਆਂ ਨੂੰ ਆਪਣੀ ਧਰਤੀ ’ਤੇ ਕਦਮ ਨਹੀਂ ਰੱਖਣ ਦਿਆਂਗੇ: ਚੌਟਾਲਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: