Site icon Sikh Siyasat News

ਵਿਧਾਨ ਸਭਾ ਚੋਣਾਂ ਠੋਸ ਮੁੱਦਿਆਂ ‘ਤੇ ਲੜਾਂਗੇ: ਛੋਟੇਪੁਰ

ਜਲੰਧਰ (17 ਜੁਲਾਈ, 2015): ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਕਵਾਇਦ ਪੂਰੀ ਹੋਣ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਨਾਲ ਜੁੜੇ ਵੱਖ-ਵੱਖ ਖੇਤਰਾਂ ਦੇ ਮਾਹਿਰ ਸਿੱ ਖਿਆ, ਸਿਹਤ, ਖੇਤੀ, ਸਨਅਤ, ਵਪਾਰ ਆਦਿ ਖੇਤਰਾਂ ਦੀਆਂ ਮੁਸ਼ਕਿਲਾਂ ਨੂੰ ਸਮਝਣ ਤੇ ਫਿਰ ਇਨ੍ਹਾਂ ਨੂੰ ਹੱਲ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਖਰੜੇ ਤਿਆਰ ਕਰ ਰਹੇ ਹਨ ।

ਸੁੱਚਾ ਸਿੰਘ ਛੋਟੇਪੁਰ

ਇਨ੍ਹਾਂ ਖਰੜਿਆਂ ਨੂੰ ਵਾਚਣ ਤੋਂ ਬਾਅਦ ਪਾਰਟੀ ਪੰਜਾਬ ਦੇ ਲੋਕਾਂ ਸਾਹਮਣੇ ਠੋਸ ਮੁੱਦੇ ਤੇ ਨੀਤੀਆਂ ਪੇਸ਼ ਕਰੇਗੀ ਤੇ ਉਸੇ ਆਧਾਰ ਉੱਪਰ ‘ਆਪ’ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕਰੇਗੀ ।

‘ਅਜੀਤ ਅਖਬਾਰ ਵਿੱਚ ਨਸ਼ਰ ਖ਼ਬਰ ਅਨੁਸਾਰ ਸ: ਛੋਟੇਪੁਰ ਨੇ ਦਾਅਵਾ ਕੀਤਾ ਕਿ ਉਹ ਜੋ ਕਹਿੰਦੇ ਹਨ ਕਰਕੇ ਦਿਖਾਉਣਗੇ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਉਤਾਵਲੇ ਹਨ ਤੇ ਬਦਲ ਲਈ ‘ਆਪ’ ਹੀ ਉਨ੍ਹਾਂ ਦੀ ਚੋਣ ਹੋਵੇਗੀ। ਉਨ੍ਹਾਂ ਦੱ ਸਿਆ ਕਿ ਕੁਝ ਸਮੇਂ ਬਾਅਦ ਪਾਰਟੀ ਵੱਲੋਂ ਵਿਧਾਨ ਸਭਾ ਹਲਕਾਵਾਰ ਰੈਲੀਆਂ ਦਾ ਸਿਲਸਿਲਾ ਆਰੰਭ ਕੀਤਾ ਜਾਵੇਗਾ ਅਤੇ ਫਿਰ ਮਾਲਵਾ, ਦੁਆਬਾ ਤੇ ਮਾਝਾ ਖੇਤਰ ਦੀਆਂ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ।

ਪਾਰਟੀ ਦੇ ਕੁਝ ਆਗੂਆਂ ਵੱਲੋਂ ਨਵਾਂ ਜਥੇਬੰਦਕ ਢਾਂਚਾ ਕਾਇਣ ਕਰਨ ਵਿਰੁੱਧ ਪ੍ਰਗਟਾਈ ਜਾ ਰਹੀ ਨਾਰਾਜ਼ਗੀ ਨੂੰ ਕੁਝ ਆਗੂਆਂ ਤੱਕ ਹੀ ਸੀਮਤ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਨਵੀਨਰ ਰੱਦ ਕਰਕੇ ਲੋਕ ਸਭਾ ਖੇਤਰੀ ਇੰਚਾਰਜ ਤੇ ਹੇਠਾਂ ਸਰਕਲ ਇੰਚਾਰਜ ਥਾਪਣ ਦਾ ਫ਼ੈਸਲਾ ਕਰਨ ਲਈ ਪਾਰਟੀ ਦੀ ਲੀਡਰਸ਼ਿਪ ਨੇ ਘੱਟੋ-ਘੱਟ ਹੇਠਲੇ ਵਰਕਰਾਂ ਤੱਕ ਸਲਾਹ-ਮਸ਼ਵਰਾ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਲਗਾਇਆ ਹੈ ਤੇ ਸਭਨਾਂ ਆਗੂਆਂ ਦੀ ਸਲਾਹ ਤੋਂ ਬਾਅਦ ਹੀ ਲੋਕ ਸਭਾ ਖੇਤਰ ਇੰਚਾਰਜ ਬਣਾਏ ਹਨ ।

ਉਨ੍ਹਾਂ ਕਿਹਾ ਕਿ ਹਰ ਲੋਕ ਸਭਾ ਖੇਤਰ ਦੇ 3 ਵਿਧਾਨ ਸਭਾ ਹਲਕਿਆਂ ਲਈ ਇਕ ਸੈਕਟਰ ਇੰਚਾਰਜ ਲਗਾਇਆ ਹੈ ਤੇ ਉਸ ਤੋਂ ਅੱਗੇ 15 ਜਾਂ 20 ਪਿੰਡਾਂ ਨੂੰ ਮਿਲਾ ਕੇ ਜਨ ਸੰਪਰਕ ਲਈ ਇਕ-ਇਕ ਆਗੂ ਨੂੰ ਜ਼ਿੰਮੇਵਾਰੀ ਸੌਾਪੀ ਗਈ ਹੈ । ਉਨ੍ਹਾਂ ਕਿਹਾ ਕਿ ਸਾਰੇ ਪੱਧਰਾਂ ਦੇ ਆਗੂ ਇਸ ਵੇਲੇ ਪੰਜਾਬ ਭਰ ‘ਚ ਸਰਗਰਮ ਹਨ ਤੇ ਯੂਥ ਪੱਧਰ ਤੱਕ ਪਾਰਟੀ ਦਾ ਸੰਪਰਕ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version