ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕਾਲੇ ਧਨ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਣ: ਆਪ

March 21, 2016 | By

ਚੰਡੀਗੜ (20 ਮਾਰਚ 2016): ਆਮ ਆਦਮੀ ਪਾਰਟੀ (ਆਪ) ਨੇ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਵਿਦੇਸ਼ੀ ਬੈਂਕਾਂ ਵਿਚ ਖਾਤਿਆਂ ਦੀ ਪੋਲ ਖੁੱਲ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਨੈਤਿਕ ਅਧਾਰ ਤੇ ਆਪਣੇ ਪਦ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ।

ਆਪ ਵਲੋਂ ਜਾਰੀ ਸਾਂਝੇ ਬਿਆਨ ਵਿਚ ‘ਆਪ’ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੁੱਤਰ ਅਤੇ ਕਾਂਗਰਸੀ ਨੇਤਾ ਰਣਇੰਦਰ ਸਿੰਘ ਦੇ ਵਿਦੇਸ਼ੀ ਬੈਂਕਾਂ ਵਿਚ ਖਾਤਿਆਂ ਦਾ ਰਾਜ ਖੁੱਲ ਗਿਆ ਹੈ। ਹਾਲਾਂ ਕਿ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਜੋ ਧੰਨ ਸ਼ਾਹੀ ਖਾਨਦਾਨ ਨੇ ਕਮਾਇਆ ਹੈ, ਇਹ ਖੁਲਾਸਾ ਉਸਦਾ ਮਹਿਜ ਟਰੇਲਰ ਮਾਤਰ ਹੀ ਹੈ।

ਸੁੱਚਾ ਸਿੰਘ ਛੋਟੇਪੁਰ ਅਤੇ ਭਗਵੰਤ ਮਾਨ

ਸੁੱਚਾ ਸਿੰਘ ਛੋਟੇਪੁਰ ਅਤੇ ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਸਾਲ 3 ਦਸੰਬਰ ਨੂੰ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ ਵਿਚ ਸਵਿਟਜਰਲੈਂਡ ਸਰਕਾਰ ਅਧਿਸੂਚਨਾ ਦੇ ਹਵਾਲੇ ਨਾਲ ਇਹ ਕਹਿ ਕੇ ਤਰਥੱਲੀ ਮਚਾ ਦਿੱਤੀ ਸੀ ਕਿ ਯੂ.ਪੀ.ਏ ਸਰਕਾਰ ਦੀ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਸਵਿਸ ਬੈਂਕ ਵਿਚ ਖਾਤੇ ਹਨ, ਬਾਵਜੂਦ ਇਸਦੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕੋਈ ਉੱਚ ਪੱਧਰ ਤੇ ਕਾਰਵਾਈ ਨਹੀਂ ਕੀਤੀ, ਕਿਉਂਕਿ ਸ਼ਾਇਦ ਉਸ ਸਮੇਂ ਕਾਂਗਰਸ ਹਾਈਕਮਾਂਡ ਨਾਲ ਨਰਾਜਗੀ ਦੇ ਚਲਦਿਆਂ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਾਜਨੀਤਿਕ ਸੌਦੇ ਬਾਜੀ ਕਰਨ ਦੀ ਤਾਕ ਵਿਚ ਸੀ।

‘ਆਪ’ ਆਗੂਆਂ ਲੁਧਿਆਣਾ ਦੀ ਅਦਾਲਤ ਵਲੋਂ ਰਣਇੰਦਰ ਸਿੰਘ ਨੂੰ ਤਲਬ ਕੀਤੇ ਜਾਣ ਦਾ ਵਿਸ਼ੇਸ਼ ਹਵਾਲਾ ਦਿੰਦਿਆਂ ਕਿਹਾ ਕਿ ਇਨਕਮ ਟੈਕਸ ਵਿਭਾਗ ਵਲੋਂ ਰਣਇੰਦਰ ਸਿੰਘ ਦੇ ਖਿਲਾਫ ਪੇਸ਼ ਕੀਤੇ ਗਏ ਚਲਾਨ ਵਿਚ ਦੋਸ਼ ਲਗਾਇਆ ਹੈ ਕਿ ਰਣਇੰਦਰ ਸਿੰਘ ਇੰਗਲੈਂਡ ਦੇ ਜਕਰਾਡਾ ਟਰਸੱਟ ਦੇ ਨਾਲ-ਨਾਲ 460 ਕਰੋੜ ਰੁਪਏ ਦੀ ਸੰਪਤੀ ਵਾਲੀਆਂ 4 ਕੰਪਨੀਆਂ ਦਾ ਲਾਭਕਾਰੀ ਬਣਇਆ। ਰਣਇੰਦਰ ਸਿੰਘ ਨੇ ਟਰਸੱਟ ਅਤੇ ਕੰਪਨੀਆਂ ਵਿਚ ਪੈਸੇ ਸੰਬੰਧੀ ਨਾ ਕੇਵਲ ਗਲਤ ਖਾਤੇ ਅਤੇ ਦਸਤਾਵੇਜ ਦਿੱਤੇ ਸਗੋਂ ਝੁਠੀ ਸੌਂ ਵੀ ਚੁੱਕੀ।

ਇਨਕਮ ਟੈਕਸ ਵਿਭਾਗ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਵਿਦੇਸ਼ੀ ਕੰਪਨੀਆਂ ਨੂੰ ਦੁਬਈ ਵਿਚ ਪੀ-29 ਮਰੀਨਾ ਮੈਂਸ਼ਨਸ ਨਾਮ ਦੀ ਬਹੁ ਕਰੋੜੀ ਸੰਪਤੀ ਵਿਚ ਤਬਦੀਲ ਕਰਵਾਇਆ। ਆਪ ਆਗੂਆਂ ਨੇ ਕਿਹਾ ਕਿ ਇਸ ਪ੍ਰਕਾਰ ਦੇ ਗੈਰ ਕਾਨੂੰਨੀ ਕਾਰਜ ਕਰਨ ਵਾਲੇ ਕਿਸੇ ਨੇਤਾ ਨੂੰ ਪਾਰਟੀ ਦੇ ਕਿਸੇ ਅਹੁਦੇ ਦੇ ਬਣੇ ਰਹਿਣ ਦਾ ਨੈਤਿਕ ਤੌਰ ਤੇ ਕੋਈ ਹੱਕ ਨਹੀਂ ਰਹਿ ਜਾਂਦਾ। ਇਸ ਲਈ ਕੈਪਟਨ ਨੂੰ ਫੌਰੀ ਤੌਰ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,