Site icon Sikh Siyasat News

ਮੋਹਾਲੀ ਤੋਂ ਪੰਜਾਬ ਡਾਇਲਾਗ ਸ਼ੁਰੂ ਕਰੇਗੀ ਆਮ ਅਾਦਮੀ ਪਾਰਟੀ

ਚੰਡੀਗੜ: ਸਮਾਜ ਦੇ ਵੱਖ-ਵੱਖ ਵਰਗਾਂ ਦੇ ਮੁੱਦਿਆਂ ਨੂੰ ਜਾਣ ਕੇ ਉਨ੍ਹਾਂਦੇ ਹੱਲ ਲੱਭਣ ਦੀ ਸੋਚ ਨਾਲ ਆਮ ਆਦਮੀ ਪਾਰਟੀ ਕੱਲ ਮੋਹਾਲੀ ਤੋਂ ਪੰਜਾਬ ਡਾਇਲਾਗ (ਬੋਲਦਾ ਪੰਜਾਬ) ਸ਼ੁਰੂ ਕਰਨ ਜਾ ਰਹੀ ਹੈ। ਨੌਜਵਾਨਾਂ ਨਾਲ ਕੀਤੀ ਜਾ ਰਹੀ 23  ਅਪ੍ਰੈਲ ਦੀ ਸਭਾ ਦੌਰਾਨ ਵਿਦਿਆਰਥੀਆਂ ਅਤੇ ਨੌਜਵਾਨਾਂ ਤੋਂ ਉਨ੍ਹਾਂਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ।

ਪੰਜਾਬ ਡਾਇਲਾਗ ਆਪਣੀ ਤਰਾਂ ਦਾ ਇਕ ਖਾਸ ਪ੍ਰੋਗਰਾਮ ਹੈ ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨਾਲ ਸਿੱਧੇ ਤੌਰ ਤੇ ਸੰਪਰਕ ਕੀਤਾ ਜਾਂਦਾ ਹੈ ਅਤੇ ਉਨ੍ਹਾਂਦੇ ਵਿਚਾਰਾਂ ਨੂੰ ਯੋਜਨਾਬੱਧ ਤਰੀਕੇ ਨਾਲ ਲਿਖਤ ਰੂਪ ਵਿਚ ਲਿਆ ਜਾਂਦਾ ਹੈ ਅਤੇ ਇਨਾਂ ਮੁੱਦਿਆਂ ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਜਾਂਦਾ ਹੈ। ਦਿੱਲੀ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਤੋਂ ਪੁਛ ਕੇ ਚੋਣ ਮਨੋਰਥ ਪੱਤਰ ਤਿਆਰ ਕੀਤਾ ਸੀ।

ਨੌਜਵਾਨਾਂ ਦੇ ਮੁੱਦੇ ਜਾਨਣ ਲਈ ਅੱਜ ਮੋਹਾਲੀ ਤੋਂ ਪੰਜਾਬ ਡਾਇਲਾਗ ਸ਼ੁਰੂ ਕਰੇਗੀ ਆਪ

ਇਸੇ ਲੜੀ ਦੌਰਾਨ ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਜਾਵੇਗੀ ਅਤੇ ਨੌਜਵਾਨਾਂ ਦਾ ਮੈਨੀਫੈਸਟੋ ਜੂਨ ਦੇ ਪਹਿਲੇ ਹਫਤੇ ਜਾਰੀ ਕੀਤਾ ਜਾਵੇਗਾ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ: Aam Aadmi Party’s Punjab Dialogue all set to begin

ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਬੈਂਸ ਨੇ ਕਿਹਾ, ” ਪੰਜਾਬ ਦੀ ਅਬਾਦੀ ਦਾ ਵੱਡਾ ਹਿੱਸਾ ਨੌਜਵਾਨ ਵਰਗ ਹੈ ਸੋ ਉਨ੍ਹਾਂਦੀਆਂ ਮੁਸ਼ਕਲਾਂ ਤੋਂ ਜਾਣੂ ਹੋਣਾ ਅਤੇ ਉਨ੍ਹਾਂਦਾ ਹੱਲ ਲੱਭਣਾ ਬਹੁਤ ਹੀ ਜਰੂਰੀ ਹੈ। ਅਸੀ ਨੌਜਵਾਨਾਂ ਨੂੰ ਸਿਰਫ ਇਹ ਦੱਸਣਾ ਹੀ ਨਹੀਂ ਚਾਹੁੰਦੇ ਕਿ ਪਾਰਟੀ ਉਨ੍ਹਾਂਲਈ ਕੀ ਕਰ ਸਕਦੀ ਹੈ ਬਲਕਿ ਉਨ੍ਹਾਂਤੋਂ ਇਹ ਗੱਲ ਪੁਛਣੀ ਕਿ ਉਹ ਪਾਰਟੀ ਤੋਂ ਕੀ ਇਛਾਵਾਂ ਰੱਖਦੇ ਹਨ।”

ਪੰਜਾਬ ਡਾਇਲਾਗ ਦੇ ਮੁੱਖ ਕੰਵਰ ਸੰਧੂ ਨੇ ਕਿਹਾ, ”ਨੌਜਵਾਨਾਂ ਦੇ ਵਿਚਾਰ ਅਤੇ ਉਨ੍ਹਾਂਵਲੋਂ ਦਿੱਤੇ ਗਏ ਸੁਝਾਵਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਮੈਨੀਫੈਸਟੋ ਤਿਆਰ ਕਰਨ ਲਈ ਵਰਤਿਆ ਜਾਵੇਗਾ, ਇਹ ਮੈਨੀਫੈਸਟੋ ਆਉਣ ਵਾਲੇ ਸਮੇਂ ਵਿਚ ਸਰਕਾਰ ਦੇ ਕੰਮਾਂ ਲਈ ਮਾਰਗ ਦਰਸ਼ਨ ਲਈ ਵਰਤਿਆ ਜਾਵੇਗਾ। ”

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਸ਼ੀਸ਼ ਖੇਤਾਨ ਦੇ ਨਾਲ ਸਾਬਕਾ ਸੀਨੀਅਰ ਪੱਤਰਕਾਰ ਕੰਵਰ ਸੰਧੂ ਤੋਂ ਬਿਨਾ ਅੱਧਾ ਦਰਜ਼ਨ ਹੋਰ ਮੈਂਬਰ ਵੀ ਇਸ ਕਾਰਜ ਲਈ ਆਪਣੀਆਂ ਸੇਵਾਵਾਂ ਦੇਣਗੇ। ਇਨ ਵਿਚ ਉੱਘੇ ਪੱਤਰਕਾਰ ਚੰਦਰ ਸੁਤਾ ਡੋਗਰਾ, ਗੁਰਵਿੰਦਰ ਸਿੰਘ ਵੜਿੰਗ, ਗਗਨਦੀਪ ਸਿੰਘ ਚੱਢਾ, ਰਘੂ ਮਹਾਜਨ, ਮੁਹਮੰਦ ਓਵਿਸ ਅਤੇ ਡਾ. ਸਾਰਿਕਾ ਵਰਮਾ ਸ਼ਾਮਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version