Site icon Sikh Siyasat News

ਆਮ ਆਦਮੀ ਪਾਰਟੀ ਨੇ “ਹਾਲ ਪੰਜਾਬ ਦਾ ਦਰਦ ਪੰਜਾਬ ਦਾ” ਦਾ ਮਹਿੰਮ ਕੀਤੀ ਸ਼ੁਰੂ

ਖਰੜ (28 ਫਰਵਰੀ, 2015): ਦਿੱਲੀ ਵਿੱਚ ਆਮ ਆਦਮੀ  ਪਾਰਟੀ ਨੂੰ ਮਿਲੀ ਬੇਮਿਸਾਲ ਸਫਲਤਾ ਤੋਂ ਬਾਅਦ ਅੱਜ ਪਾਰਟੀ ਵੱਲੋਂ ਪੰਜਾਬ ਵਿੱਚ ਆਪਣਾ ਅਧਾਰ ਮਜਬੂਤ ਕਰਨ ਲਈ ਲੋਕ ਸੰਪਰਕ ਮੁਹਿੰਮ “ ਹਾਲ ਪੰਜਾਬ ਦਾ ਦਰਦ ਪੰਜਾਬ ਦਾ” ਸ਼ੁਰੂ ਕੀਤੀ ਗਈ।

“ਹਾਲ ਪੰਜਾਬ ਦਾ ਦਰਦ ਪੰਜਾਬ ਦਾ” ਦਾ ਮਹਿੰਮ ਦੀ ਸ਼ੁਰੂਆਤ ਕਰਨ ਸਮੇਂ ਸੁੱਚਾ ਸਿੰਘ ਛੋਟੇਪੁਰ ‘ਤੇ ਹੋਰ

ਇਸ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਪਾਰਟੀ ਦੇ ਪੰਜਾਬ ਕਨਵੀਨਰ ਸ੍ਰ. ਸੁੱਚਾ ਸਿੰਘ ਛੋਟੇਪੁਰ ਨੇ ਬੋਲਦਿਆ ਕਿਹਾ ਕਿ ਲੋਕ ਜਨਪਾਲ ਬਿੱਲ ਪੰਜਾਬ ‘ਚ ਵੀ ਲਾਗੂ ਹੋਣਾ ਚਾਹੀਦਾ ਹੈ ਅਤੇ ਇਸ ਬਿੱਲ ਤਹਿਤ ਜੋ ਵੀ ਕਸੂਰਵਾਰ ਪਾਇਆ ਜਾਵੇਗਾ, ਉਸਨੂੰ ਸਜ਼ਾ ਮਿਲ ਸਕੇ, ਭਾਵੇਂ ਉਹ ਕਿਸੇ ਵੀ ਅਹੁੱਦੇ ‘ਤੇ ਬਿਰਾਜਮਾਨ ਕਿਉਂ ਨਾ ਹੋਵੇ ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਧਨਾਢਾਂ ਦੀ ਪਾਰਟੀ ਨਹੀਂ ਹੈ, ਬਲਕਿ ਆਮ ਵਿਅਕਤੀ ਦੀ ਪਾਰਟੀ ਹੈ ਙ ਉਨ੍ਹਾਂ ਕਿਹਾ ਕਿ ਪਾਰਟੀ ‘ਚ ਭਿ੍ਸ਼ਟਾਚਾਰੀ, ਮਾੜੇ ਚਰਿੱਤਰਹੀਣ ਵਿਅਕਤੀ ਦੀ ਕੋਈ ਲੋੜ ਨਹੀਂ ਹੈ ਅਤੇ ਪਾਰਟੀ ਵੱਲੋਂ ਇਹ ਰੈਲੀਆਂ ਪੰਜਾਬ ਦੇ ਹਰ ਸ਼ਹਿਰ, ਜ਼ਿਲੇ ‘ਚ ਕੀਤੀਆਂ ਜਾਣਗੀਆਂ, ਜਿਸ ‘ਚ ਕਿਸਾਨਾਂ, ਮਜ਼ਦੂਰਾਂ ਸਮੇਤ ਵੱਖ-ਵੱਖ ਖੇਤਰਾਂ ਦੇ ਵਿਅਕਤੀਆਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਜਾਵੇਗਾ।

ਰੈਲੀ ‘ਚ ਸਾਇਕਲ ‘ਤੇ ਪਹੁੰਚੇ ਸੀਨੀਅਰ ਐਡਵੋਕੇਟ ਐਚ. ਐਸ. ਫੂਲਕਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਡੇ ਕੋਲੋਂ ਦੋ ਸਾਲ ਦਾ ਸਮਾਂ ਹੈ ਤੇ ਸਾਨੂੰ ਦਿਨ ਰਾਤ ਮਿਹਨਤ ਕਰਨੀ ਪਏਗੀ।

 ਪਾਰਟੀ ਦੇ ਸਟਾਰ ਪ੍ਰਚਾਰਕ ਜੱਸੀ ਜਸਰਾਜ ਨੇ ਕਿਹਾ ਕਿ ਦੇਸ਼ ਨੂੰ ਲੋੜ ਹੈ ਕਿ ਇਨਕਲਾਬ ਦੀ ਲੜਾਈ ਲੜਨ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਜੋ ਦਿੱਲੀ ਦੀ ਜਨਤਾ ਨੇ ਕਰਕੇ ਵਿਖਾਇਆ ਹੈ, ਉਸੇ ਤਰ੍ਹਾਂ ਪੰਜਾਬ ਦੀ ਜਨਤਾ ਨੇ ਵੀ 2017 ‘ਚ ਕਰਕੇ ਦਿਖਾਉਣਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version