ਆਮ ਖਬਰਾਂ

ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ‘ਧਰਮ ਦੀ ਚਾਦਰ’ ਹਨ ਨਾ ਕਿ ‘ਹਿੰਦ ਦੀ ਚਾਦਰ’: ਸਿੱਖ ਯੂਥ ਆਫ ਪੰਜਾਬ

November 19, 2013 | By

ਹੁਸ਼ਿਆਰਪੁਰ, ਪੰਜਾਬ (ਨਵੰਬਰ 18, 2013): ਸਿੱਖ ਯੂਥ ਆਫ ਪੰਜਾਬ ਵਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 24 ਨਵੰਬਰ ਨੂੰ ਗੁਰਦੁਆਰਾ ਕਲਗੀਧਰ ਹੁਸ਼ਿਆਰਪੁਰ ਵਿਖੇ ਇੱਕ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ।

Dal Khalsa’s youth wing leaders Paramjit Singh (L) and Manjit Singh (R)

ਦਲ ਖਾਲਸਾ ਯੂਥ ਵਿੰਗ ਦੇ ਆਗੂ ਪਰਮਜੀਤ ਸਿੰਘ ਅਤੇ ਮਨਜੀਤ ਸਿੰਘ

ਦਲ ਖਾਲਸਾ ਯੂਥ ਵਿੰਗ ਦੇ ਆਗੂ ਪਰਮਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਇਸ ਬਾਰੇ ਸਿੱਖ ਸਿਆਸਤ ਨਿਊਜ਼ ਨੂੰ ਦਸਿਆ ਕਿ ਕਾਨਫੰਰਸ ਦਾ ਵਿਸ਼ਾ “ਸ਼ਹੀਦ ਅਤੇ ਸਾਡੇ ਫਰਜ਼’ ਹੋਵੇਗਾ। ਉਹਨਾਂ ਕਿਹਾ ਕਿ ਪੰਥਕ ਆਗੂ ਸਿੱਖੀ ਵਿੱਚ ਸ਼ਹਾਦਤ ਦੇ ਸੰਕਲਪ ਤੇ ਜ਼ਜ਼ਬੇ’ ਉਤੇ ਚਾਨਣਾ ਪਾਉਣਗੇ। ਉਹਨਾ ਕਿਹਾ ਕਿ ਕਾਨਫੰਰਸ ਮੌਕੇ ਜਿਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਉਥੇ ਬੁਲਾਰੇ ਸ਼ਹੀਦਾਂ ਦੇ ਅਧੂਰੇ ਰਹੇ ਕਾਰਜ਼ਾਂ ‘ਤੇ ਧਿਆਨ ਕੇਂਦਰਤਿ ਕਰਨਗੇ।

ਉਹਨਾਂ ਕਿਹਾ ਨੌਵੇਂ ਪਾਤਸ਼ਾਹ ਨੇ ਮਜ਼ਲੂਮ ਦੇ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ। ਆਗੂਆਂ ਨੇ ਕਿਹਾ ਕਿ ਗੁਰੂ ਸਾਹਿਬ ‘ਧਰਮ ਦੀ ਚਾਦਰ’ ਹਨ ਨਾ ਕਿ ‘ਹਿੰਦ ਦੀ ਚਾਦਰ’ ਜਿਵੇਂ ਕਿ ਉਹਨਾਂ ਬਾਰੇ ਪ੍ਰਚਾਰਿਆ ਜਾਂਦਾ ਹੈ। ਉਹਨਾਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖ ਗੁਰੁ ਸਾਹਿਬਾਨਾਂ ਦੀ ਸ਼ਖਸੀਅਤ ਬਾਰੇ ਐਨ.ਸੀ.ਆਰ.ਟੀ ਦੀ ਕਿਤਾਬਾਂ ਵਿੱਚ ਗੁਮਰਾਹਕੁੰਨ ਜਾਣਕਾਰੀ ਦਿੱਤੀ ਗਈ ਹੈ, ਜਿਸਨੂੰ ਤੁਰੰਤ ਦੁਰਸਤ ਕੀਤਾ ਜਾਵੇ।

ਉਹਨਾਂ ਕਿਹਾ ਕਿ ਨੌਵੇਂ ਪਾਤਸ਼ਾਹ ਬਿਨਾਂ ਸ਼ੱਕ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਣ ਵਾਲੇ ਪਹਿਲੇ ਸ਼ਹੀਦ ਹਨ। ਉਹਨਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਹੀ ਮਿਲਦੀ, ਕਿਉਕਿ ਉਹਨਾਂ ਕਿਸੇ ਦੂਸਰੇ ਧਰਮ ਅਤੇ ਵਿਸ਼ਵਾਸਾਂ ਦੀ ਰਾਖੀ ਖਾਤਰ ਆਪਣੀ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਫਰਾਂਸ ਦੇ ਫਿਲਾਸਫਰ ਸ਼੍ਰੀ ਵਾਲਟੇਅਰ ਨੇ ਲਿਖਿਆ ਹੈ ਕਿ “ਮੈਂ ਤੁਹਾਡੇ ਨਾਲ ਸਹਿਮਤ ਨਹੀ ਜੋ ਤੁਸੀ ਕਹਿ ਰਹੇ ਹੋ, ਪਰ ਮੈਂ ਆਪਣੀ ਜਾਨ ਦੇ ਕੇ ਵੀ ਤੁਹਾਡੇ ਕਹਿਣ ਦੇ ਅਧਿਕਾਰ ਦੀ ਰਾਖੀ ਕਰਾਂਗਾ“।

ਨੌਜਵਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਫਰਾਂਸ ਦੇ ਫਿਲਾਸਫਰ ਦੇ ਇਹ ਸ਼ਬਦ ਲਿਖਣ ਤੋਂ ਇਕ ਸਦੀ ਪਹਿਲਾਂ ਹੀ ਆਪਣੀ ਸ਼ਹਾਦਤ ਦੇ ਕੇ ਇਕ ਵਿਲੱਖਣ ਮਿਸਾਲ ਕਾਇਮ ਕਰ ਦਿੱਤੀ ਸੀ।

ਉਹਨਾਂ ਸਿੱਖ ਭਾਈਚਾਰੇ ਅਤੇ ਭਾਰਤ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ 24 ਨਵੰਬਰ, 2013 ਵਾਲੇ ਦਿਨ ਗੁਰੂ ਸਾਹਿਬ ਦੀ ਅਜ਼ੀਮ ਸ਼ਾਹਦਤ ਨੂੰ ‘ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਅਜ਼ਾਦੀ ਦੇ ਦਿਹਾੜੇ’ ਵਜੋਂ ਮਨਾਉਣ।

Read this news in English:

Observe martyrdom day of Ninth Guru as ‘Human Rights & Religious Freedom’ day on Nov 24

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,