August 4, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਪੰਜਾਬ ਦਾ ਜਲ ਸੰਕਟ ਬਹੁ-ਪਰਤੀ ਹੈ। ਜਿੱਥੇ ਜਮੀਨੀ ਪਾਣੀ ਪੱਧਰ ਹੇਠਾਂ ਡਿੱਗਣਾ ਅਤੇ ਜਲ ਸਰੋਤਾਂ ਦਾ ਪਰਦੂਸ਼ਿਤ ਹੋਣਾ ਪੰਜਾਬ ਮੂਹਰੇ ਵੱਡੀਆਂ ਚੁਣੌਤੀਆਂ ਹਨ ਓਥੇ ਦਰਿਆਈ ਪਾਣੀਆਂ ਨੇ ਮੁਕੰਮਲ ਹੱਲ ਨਾ ਮਿਲਣ ਨਾਲ ਸੂਬੇ ਦਾ ਜਲ ਸੰਕਟ ਹੋਰ ਵਧੇਰੇ ਗਹਿਰਾਅ ਗਿਆ ਹੈ। ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਕਰਵਾਈਆਂ ਜਾ ਰਹੀਆਂ ਲੜੀਵਾਰ ਗੋਸ਼ਟੀਆਂ ਤਹਿਤ ਪੰਜਾਬ ਦੇ ਜਲ ਅਤੇ ਵਾਤਾਵਰਣ ਦੇ ਸੰਕਟ ਦੇ ਵੱਖ-ਵੱਖ ਪੱਖ ਵਿਚਾਰੇ ਜਾ ਰਹੇ ਹਨ। ਇਸ ਤਹਿਤ 5 ਅਗਸਤ 2022 ਨੂੰ ਖਾਲਸਾ ਗੁਰਦੁਆਰਾ ਸਾਹਿਬ, ਫਿਰੋਜ਼ਪੁਰ ਛਾਉਣੀ (ਕੈਂਟ) ਵਿਖੇ “ਪੰਜਾਬ ਦਾ ਜਲ ਸੰਕਟਃ ਦਰਿਆਈ ਪਾਣੀਆਂ ਦਾ ਮਸਲਾ” ਵਿਸ਼ੇ ਉੱਤੇ ਵਿਚਾਰ ਗੋਸ਼ਟੀ ਹੋਵੇਗੀ।
ਇਸ ਸਮਾਗਮ ਵਾਸਤੇ #ਮਿਸਲ_ਸਤਲੁਜ ਅਤੇ ‘ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ’ ਫਿਰੋਜ਼ਪੁਰ ਵਲੋਂ #ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਵਿਚਾਰ-ਗੋਸ਼ਟੀ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਸਭਨਾ ਨੂੰ ਸ਼ਮੂਲੀਅਤ ਕਰਕੇ ਬੁਲਾਰਿਆਂ ਦੇ ਵਿਚਾਰ ਸੁਣਨ ਦਾ ਖੁੱਲ੍ਹਾ ਸੱਦਾ ਹੈ।
Related Topics: Agriculture and Environment Awareness Centre, Ajaypal Singh Brar, Bhai Mandhir Singh