August 8, 2017 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ: ਅਮਰੀਕਾ ਵਿੱਚ ਫਿਰਕੂ ਹਿੰਸਾ ਅਤੇ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਿਆਂ ਵਿੱਚੋਂ ਸਿੱਖ ਇੱਕ ਹਨ। ਇਹ ਗੱਲ ਸਿੱਖ ਭਾਈਚਾਰੇ ਦੇ ਆਗੂਆਂ ਨੇ ਸਾਲ 2012 ’ਚ ਵਿਸਕੌਨਸਿਨ ਸ਼ਹਿਰ ਦੇ ਗੁਰਦੁਆਰੇ ਵਿੱਚ ਇਕ ਸਿਰਫਿਰੇ ਗੋਰੇ ਵੱਲੋਂ ਮਾਰੇ ਗਏ ਛੇ ਬੇਕਸੂਰ ਸਿੱਖਾਂ ਨੂੰ ਯਾਦ ਕਰਦਿਆਂ ਕਹੀ। ਇਸ ਖੂਨੀ ਘਟਨਾ ਦੇ ਪੀੜਤਾਂ ਨਮਿੱਤ ਸ਼ਰਧਾਂਜਲੀ ਸਮਾਗਮ ਵਿੱਚ ਅਮਰੀਕਾ ਭਰ ਵਿੱਚੋਂ ਮੋਹਰੀ ਸਿੱਖ ਆਗੂਆਂ ਤੋਂ ਇਲਾਵਾ ਕਾਨੂੰਨਸਾਜ਼ ਤੇ ਸਰਕਾਰੀ ਅਧਿਕਾਰੀ ਸ਼ਾਮਲ ਹੋਏ।
ਸਿੱਖ ਪੋਲਿਟੀਕਲ ਐਕਸ਼ਨ ਕਮੇਟੀ ਦੇ ਮੁਖੀ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ, ‘ਮੁਲਕ ਭਰ ਵਿੱਚ ਸਥਿਤ ਗੁਰਦੁਆਰਿਆਂ ਦੀ ਸੁਰੱਖਿਆ ਲਈ ਸਾਡੇ ਵੱਲੋਂ ਸ਼ਲਾਘਾਯੋਗ ਯਤਨ ਕੀਤੇ ਗਏ ਹਨ ਪਰ ਹਾਲੇ ਵੀ ਫਿਰਕੂ ਹਿੰਸਾ, ਨਫ਼ਰਤੀ ਅਪਰਾਧਾਂ ਅਤੇ ਅਮਰੀਕਾ ਦੇ ਸਕੂਲਾਂ ਵਿੱਚ ਦੱਬਣ ਵਾਲੀਆਂ ਕਾਰਵਾਈਆਂ ਦਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਿਆਂ ਵਿੱਚ ਸਿੱਖ ਸ਼ਾਮਲ ਹਨ। ਪਿਛਲੇ ਸਾਲਾਂ ਵਿੱਚ ਹਮਲੇ ਕਈ ਗੁਣਾ ਵਧੇ ਹਨ।’ ਵਿਸਕੌਨਸਿਨ ਗੁਰਦੁਆਰੇ ਦੇ ਪ੍ਰਧਾਨ ਬਲਿਹਾਰ ਦੁਲਾਈ ਨੇ ਕਿਹਾ, ‘ਨਫ਼ਰਤ ਦਾ ਕੋਈ ਰੰਗ ਨਹੀਂ। ਨਫ਼ਰਤ ਦਾ ਕੋਈ ਚਿਹਰਾ ਨਹੀਂ। ਫਿਰ ਵੀ ਪੰਜ ਸਾਲ ਪਹਿਲਾਂ ਅਸੀਂ ਨਫ਼ਰਤ ਦੇਖੀ।
ਸਬੰਧਤ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Sikh in 23 US Cities Honor Oak Creek Shooting Victims Through Seva …
Related Topics: Hate Crime against sikhs, Sikhs in America, Sikhs in Untied States