April 8, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਵਿੱਚ ਵੈਸਾਖੀ ਨੂੰ ਸਿੱਖਾਂ ਦੇ ਧਾਰਮਿਕ ਤਿਉਹਾਰ ਵਜੋਂ ਮਾਨਤਾ ਦੇ ਮਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿੱਖ ਕੌਮ ਦੀ ਇਕ ਹੋਰ ਅੰਤਰਰਾਸ਼ਟਰੀ ਪ੍ਰਾਪਤੀ ਹੈ ਜਿਸ ਨਾਲ ਸਿੱਖ ਪਛਾਣ ਨੂੰ ਵਿਦੇਸ਼ਾਂ ਅੰਦਰ ਬਲ ਮਿਲੇਗਾ।
ਉਨ੍ਹਾਂ ਇਸ ਪ੍ਰਾਪਤੀ ‘ਤੇ ਸਿੱਖ ਸੰਗਠਨਾਂ, ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਵਿਦੇਸ਼ਾਂ ਅੰਦਰ ਸਿੱਖ ਸੱਭਿਆਚਾਰ ਅਤੇ ਇਤਿਹਾਸ ਨੂੰ ਮਾਨਤਾ ਲਈ ਅਜਿਹੇ ਯਤਨ ਪ੍ਰਸੰਸਾਮਈ ਹਨ।ਉਨ੍ਹਾਂ ਕਿਹਾ ਕਿ ਵੈਸਾਖੀ ਸਿੱਖਾਂ ਲਈ ਖਾਲਸਾ ਸਾਜਨਾ ਦਿਵਸ ਵਜੋਂ ਮਾਨਤਾ ਰੱਖਦੀ ਹੈ ਕਿਉਂਕਿ 1699 ਈ: ਵਿੱਚ ਇਸ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਕਰਕੇ ਸਿੱਖ ਕੌਮ ਇਸ ਦਿਨ ਨੂੰ ਵਿਸ਼ਾਲ ਪੱਧਰ ‘ਤੇ ਮਨਾਉਂਦੀ ਹੈ। ਇਸ ਮੌਕੇ ਸਮੁੱਚੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਅੰਦਰ ਜਿਥੇ-ਜਿਥੇ ਵੀ ਸਿੱਖ ਵੱਸਦੇ ਹਨ ਗੁਰਦੁਆਰਿਆਂ ‘ਚ ਉਚੇਚੇ ਰੂਪ ਵਿੱਚ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।
ਪ੍ਰੋ. ਬਡੂੰਗਰ ਨੇ ਅਮਰੀਕਾ ਵਿੱਚ ਵੈਸਾਖੀ ਨੂੰ ਸਿੱਖ ਧਾਰਮਿਕ ਤਿਉਹਾਰ ਵਜੋਂ ਪ੍ਰਵਾਨਗੀ ਨਾਲ ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਹੁੰਦੇ ਨਸਲੀ ਹਮਲੇ ਘੱਟ ਹੋਣ ਦੀ ਵੀ ਆਸ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਅੱਜ ਸਮੁੱਚੀ ਦੁਨੀਆਂ ਵਿੱਚ ਵੱਸਦੇ ਹਨ ਅਤੇ ਹਰ ਦੇਸ਼ ਵਿੱਚ ਇਨ੍ਹਾਂ ਨੇ ਸਖ਼ਤ ਮਿਹਨਤ ਨਾਲ ਆਪਣੀ ਪਛਾਣ ਦਰਜ ਕਰਵਾਈ ਹੈ। ਵੱਖ-ਵੱਖ ਦੇਸ਼ਾਂ ਵਿੱਚ ਸਿੱਖਾਂ ਦੀਆਂ ਪ੍ਰਾਪਤੀਆਂ ਨੇ ਇਹ ਸਿੱਧ ਕੀਤਾ ਹੈ ਕਿ ਸਿੱਖ ਦੁਨੀਆਂ ਦੇ ਜਿਸ ਵੀ ਖਿੱਤੇ ਵਿੱਚ ਜਾਂਦੇ ਹਨ ਆਪਣੀ ਕਾਬਲੀਅਤ ਸਦਕਾ ਉੱਚ ਮੁਕਾਮ ਹਾਸਲ ਕਰਦੇ ਹਨ।
ਸਬੰਧਤ ਖ਼ਬਰ:
ਅਮਰੀਕੀ ਕਾਂਗਰਸ ਦੇ ਇਜਲਾਸ ‘ਚ ਵਿਸਾਖੀ ‘ਸਿੱਖ ਨੈਸ਼ਨਲ ਡੇਅ’ ਵਜੋਂ ਮਨਾਉਣ ਦੀ ਪ੍ਰਵਾਨਗੀ …
Related Topics: Shiromani Gurdwara Parbandhak Committee (SGPC), Sikhs in Untied States, Vaisakhi