January 5, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ : ਗਾਇਕ ਜੱਸੀ ਜਸਰਾਜ ਦੀ ਆਮ ਆਦਮੀ ਪਾਰਟੀ ਨਾਲੋਂ ਨਾਰਾਜ਼ਗੀ ਦੂਰ ਹੋ ਗਈ ਹੈ। ਚੰਡੀਗੜ੍ਹ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਜੱਸੀ ਜਸਰਾਜ ਫਿਰ ਤੋਂ ਪਾਰਟੀ ਨਾਲ ਜੁੜ ਗਏ ਹਨ। ਜੱਸੀ ਜਸਰਾਜ ਕਾਫ਼ੀ ਸਮੇਂ ਤੋਂ ਪਾਰਟੀ ਨਾਲ ਨਰਾਜ਼ ਚੱਲੇ ਆ ਰਹੇ ਸਨ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਜੱਸੀ ਨੂੰ ਪਾਰਟੀ ਤੋਂ ਬਾਹਰ ਵੀ ਕਰ ਦਿੱਤਾ ਗਿਆ ਸੀ।
ਪਰ ਬੀਤੀ ਰਾਤ ਚੰਡੀਗੜ੍ਹ ਵਿੱਚ ਜੱਸੀ ਜਸਰਾਜ ਦੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਵੀ ਮੌਜੂਦ ਸਨ। ਇਸ ਤੋਂ ਬਾਅਦ ਜੱਸੀ ਜਸਰਾਜ ਨੇ ਆਪਣੇ ਫੇਸ ਬੁੱਕ ਪੇਜ ਉੱਤੇ ਇੱਕ ਵੀਡੀਓ ਪਾਈ ਜਿਸ ਵਿੱਚ ਉਨ੍ਹਾਂ ਆਖਿਆ ਕਿ ਪਾਰਟੀ ਨਾਲ ਜੋ ਗਿਲੇ ਸ਼ਿਕਵੇ ਸਨ ਉਹ ਦੂਰ ਹੋ ਗਏ ਹਨ।
ਨਾਲ ਹੀ ਜੱਸੀ ਨੇ ਆਖਿਆ ਹੈ ਕਿ ਉਨ੍ਹਾਂ ਦੀ ਨਾਰਾਜ਼ਗੀ ਜ਼ਰੂਰ ਸੀ ਪਰ ਉਹ ਆਮ ਆਦਮੀ ਪਾਰਟੀ ਤੋਂ ਦੂਰ ਨਹੀਂ ਹੋਏ ਸਨ। ਜੱਸੀ ਜਸਰਾਜ ਨੇ ਆਮ ਆਦਮੀ ਪਾਰਟੀ ਵੱਲੋਂ 2014 ‘ਚ ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਮਨਪ੍ਰੀਤ ਬਾਦਲ ਵਿਰੁੱਧ ਚੋਣ ਲੜੀ ਸੀ।
ਸਬੰਧਤ ਖ਼ਬਰ:
ਖਾਲਸਾ, ਡਾ. ਗਾਂਧੀ ਅਤੇ ਡਾ ਦਲਜੀਤ ਸਿੰਘ ਤੋਂ ਬਾਅਦ ਜੱਸੀ ਜਸਰਾਜ ਨੂੰ ਆਮ ਆਦਮੀ ਪਾਰਟੀ ਨੇ ਬਹਾਰ ਦਾ ਰਸਤਾ ਵਿਖਾਇਆ …
Related Topics: Aam Aadmi Party, Arvind Kejriwal, jassi jasraj, Punjab Elections 2017 (ਪੰਜਾਬ ਚੋਣਾਂ 2017), Punjab Politics, Punjab Polls 2017