August 26, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਦੇ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਪੰਜਾਬੀ ਆਗੂ ਸੁੱਚਾ ਸਿੰਘ ਛੋਟੇਪੁਰ ਖਿਲਾਫ ਸਾਜ਼ਿਸ਼ਾਂ ਰਚਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿਸ ਬੰਦੇ ਨੇ ਪਾਰਟੀ ਨੂੰ ਸ਼ੁਰੂ ਤੋਂ ਸਿੰਚਿਆ ਸੀ ਉਸ ਖਿਲਾਫ ਅਜਿਹੀ ਘਟੀਆ ਹਰਕਤ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚਾਹੇ ਉਨ੍ਹਾਂ ਦੇ ਛੋਟੇਪੁਰ ਨਾਲ ਸਿਆਸੀ ਮਤਭੇਦ ਹਨ ਪਰ ਉਹ ਉਨ੍ਹਾਂ ਦੀ ਨਿਸ਼ਠਾ ਅਤੇ ਇਮਾਨਦਾਰੀ ‘ਤੇ ਕਦੇ ਸ਼ੱਕ ਨਹੀਂ ਕਰ ਸਕਦੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਛੋਟੇਪੁਰ ਖਿਲਾਫ ਸਟਿੰਗ ਆਪ੍ਰੇਸ਼ਨ ਤੋਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਬਾਹਰੀ ‘ਆਪ’ ਆਗੂ ਰਿਮੋਟ ਕੰਟਰੋਲ ਨਾਲ ਪੰਜਾਬ ਇਕਾਈ ਅਤੇ ਉਸ ਦੇ ਆਗੂਆਂ ਨੂੰ ਚਲਾ ਰਹੇ ਹਨ।
Related Topics: Aam Aadmi Party, Captain Amrinder Singh Government, Congress Government in Punjab 2017-2022, Sucha Singh Chhotepur