August 25, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ‘ਚ ‘ਆਪ’ ਆਗੂਆਂ ਵਲੋਂ ਅਰਵਿੰਦ ਕੇਜਰੀਵਾਲ ਨੂੰ ਲਿਖੀ ਗਈ ਚਿੱਠੀ ਪਾਠਕਾਂ ਦੀ ਜਾਣਕਾਰੀ ਲਈ ਛਾਪ ਰਹੇ ਹਾਂ।
ਅਰਵਿੰਦ ਕੇਜਰੀਵਾਲ ਜੀ (ਰਾਸ਼ਟਰੀ ਕਨਵੀਨਰ) ਅਤੇ ਪੋਲਿਟੀਕਲ ਅਫੇਅਰ ਕਮੇਟੀ ਆਮ ਆਦਮੀ ਪਾਰਟੀ
ਵਿਸ਼ਾ: ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਭ੍ਰਿਸ਼ਟਾਚਾਰ ਸੰਬੰਧੀ।
ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਵਿਚੋਂ ਜਨਮੀ ਸੀ। ਭ੍ਰਿਸ਼ਟਾਚਾਰ ਭਾਰਤ ਵਿਚ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ ਅਤੇ ਆਮ ਆਦਮੀ ਪਾਰਟੀ ਕਰੋੜਾਂ ਭਾਰਤੀਆਂ ਲਈ ਇਕੋ-ਇਕ ਆਸ ਹੈ। ਭਾਰਤ ਭਰ ‘ਚੋਂ ਕਰੋੜਾਂ ਲੋਕ ਆਪਣੀਆਂ ਨਿੱਜੀ ਕੁਰਬਾਨੀਆਂ ਦੇ ਕੇ ਪਾਰਟੀ ਨਾਲ ਜੁੜੇ ਅਤੇ ਉਨ੍ਹਾਂ ਦੀ ਦਿਨ ਰਾਤ ਕੀਤੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਆਪ ਇਕ ਅਜਿਹੀ ਕ੍ਰਾਂਤੀਕਾਰੀ ਪਾਰਟੀ ਬਣਕੇ ਉਭਰੀ ਹੈ ਜਿਸਦਾ ਖੌਫ ਦੇਸ਼ ਦੀਆਂ ਬਾਕੀ ਸਾਰੀਆਂ ਭ੍ਰਿਸ਼ਟਾਚਾਰੀ ਪਾਰਟੀਆਂ ਦੇ ਮਨਾਂ ਵਿਚ ਪੈਦਾ ਹੋਇਆ।
ਪੰਜਾਬ ਵਿਚ ਵੀ, ਰਾਜ ਦੇ ਸਾਰੇ ਨਾਗਰਿਕਾਂ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਭ੍ਰਿਸ਼ਟ ਪਾਰਟੀਆਂ ਦੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇਕੋ-ਇਕ ਬਦਲ ਹੈ, ਜੋ ਕਿ ਵੱਖ-ਵੱਖ ਸਰਵੇ ਦੀਆਂ ਰਿਪੋਰਟਾਂ ਵਿਚ ਵੀ ਵੇਖਣ ਨੂੰ ਮਿਲੀਆ ਹੈ। ਅਸੀਂ ਸਾਰਿਆਂ ਨੇ ਪਾਰਟੀ ਦੇ ਨਿਰਮਾਣ ਤੋਂ ਲੈ ਕੇ ਹੁਣ ਤੱਕ ਪਾਰਟੀ ਨੂੰ ਆਪਣੇ ਖੂਨ ਪਸੀਨੇ ਨਾਲ ਸਿੰਜਿਆ ਹੈ ਅਤੇ ਭ੍ਰਿਸ਼ਟਾਚਾਰ ਮੁਕਤ ਸਮਾਜ ਦਾ ਸੁਪਨਾ ਵੇਖਿਆ ਹੈ। ਪ੍ਰੰਤੂ ਪੰਜਾਬ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਦੁਆਰਾ ਰਿਸ਼ਵਤ ਲੈਣ ਦੇ ਦੋਸ਼ਾਂ ਦੀਆਂ ਮੀਡੀਆਂ ਵਿਚ ਆ ਰਹੀਆਂ ਖਬਰਾਂ ਨੇ ਸਾਨੂੰ ਨਿਰਾਸ਼ ਕੀਤਾ ਹੈ। ਪੰਜਾਬ ਵਿਚ ਪਿਛਲੇ ਕੁਝ ਹਫਤਿਆਂ ਤੋਂ ਉਨ੍ਹਾਂ ਦੇ ਤੌਰ ਤਰੀਕਿਆਂ ਅਤੇ ਕਾਰਜ਼ਸ਼ੈਲੀ ਬਾਰੇ ਚਰਚਾਵਾਂ ਚੱਲ ਰਹੀਆਂ ਸਨ ਪਰੰਤੂ ਹਿੰਦੂਸਤਾਨ ਟਾਇਮਸ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਉਨ੍ਹਾਂ ਦੁਆਰਾ ਖੁਦ ਇਸ ਗੱਲ ਨੂੰ ਕਬੂਲ ਕਰ ਲੈਣ ਨਾਲ ਉਨ੍ਹਾਂ ਖਿਲਾਫ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦੀ ਕਾਰਵਾਈ ਜ਼ਰੂਰੀ ਹੈ। ਪਾਰਟੀ ਦੇ ਸੂਬਾ ਕਨਵੀਨਰ ਦੁਆਰਾ ਕੀਤੇ ਗਏ ਕਾਰੇ ਨਾਲ ਅਸੀਂ ਨਾ ਸਿਰਫ ਨੈਤਿਕ ਬਲਕਿ ਜਜ਼ਬਾਤੀ ਤੌਰ ‘ਤੇ ਪ੍ਰਭਾਵਿਤ ਹੋਏ ਹਾਂ। ਇਸ ਘਟਨਾ ਵਿਚ ਪਾਰਟੀ ਦੁਆਰਾ ਨਿਸ਼ਚਿਤ ਕੀਤਾ ਗਿਆ ਭ੍ਰਿਸ਼ਟਾਚਾਰ ਦੇ ਖਿਲਾਫ ‘ਜ਼ੀਰੋ ਸਹਿਣਸ਼ੀਲਤਾ’ ਦਾ ਸਿਧਾਂਤ ਲਾਗੂ ਕਰਦੇ ਹੋਏ ਅਜਿਹੇ ਭ੍ਰਿਸ਼ਟਾਚਾਰੀ ਵਿਅਕਤੀ ਨੂੰ ਫੌਰੀ ਤੌਰ ‘ਤੇ ਹਟਾ ਦਿੱਤਾ ਜਾਵੇ।
ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਆਗੂ ਆਪ ਜੀ ਨੂੰ ਬੇਨਤੀ ਕਰਦੇ ਹਨ ਕਿ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਬਿਨਾਂ ਕਿਸੇ ਦੇਰੀ ਦੇ ਹਟਾ ਕੇ ਉਨ੍ਹਾਂ ਦੀ ਥਾਂ ‘ਤੇ ਕਿਸੇ ਅਜਿਹੇ ਸੱਚੇ-ਸੁਚੇ ਵਿਅਕਤੀ ਨੂੰ ਪੰਜਾਬ ਦੀ ਕਮਾਨ ਸੰਭਲਾਈ ਜਾਵੇ ਜੋ ਕਿ ਇਸ ਕ੍ਰਾਂਤੀ ਨੂੰ ਅੱਗੇ ਲੈ ਕੇ ਜਾ ਸਕੇ।
ਵਲੋਂ:
1. ਪ੍ਰੋ ਸਾਧੂ ਸਿੰਘ, ਐਮ.ਪੀ. ਫਰੀਦਕੋਟ
2. ਭਗਵੰਤ ਮਾਨ, ਐਮ.ਪੀ. ਸੰਗਰੂਰ
3. ਐਡਵੋਕੇਟ ਐਚ.ਐਸ. ਫੂਲਕਾ
4. ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਪ੍ਰਧਾਨ ਲੀਗਲ ਸੈਲ
5. ਸੁਖਪਾਲ ਸਿੰਘ ਖਹਿਰਾ, ਬੁਲਾਰਾ ਅਤੇ ਮੁਖੀ ਆਰਟੀਆਈ ਵਿੰਗ
6. ਯਾਮਿਨੀ ਗੌਮਰ, ਬੁਲਾਰੇ ਅਤੇ ਮੈਂਬਰ ਰਾਸ਼ਟਰੀ ਕਾਰਜਕਾਰਨੀ
7. ਹਰਜੋਤ ਸਿੰਘ ਬੈਂਸ, ਪ੍ਰਧਾਨ ਯੂਥ ਵਿੰਗ ਪੰਜਾਬ
8. ਕੁਲਤਾਰ ਸਿੰਘ ਸੰਧਾਵਾਂ, ਬੁਲਾਰਾ
9. ਗੁਰਪ੍ਰੀਤ ਸਿੰਘ ਘੁੱਗੀ
10. ਪ੍ਰੋ. ਬਲਜਿੰਦਰ ਕੌਰ, ਪ੍ਰਧਾਨ ਮਹਿਲਾ ਵਿੰਗ
11. ਕੈਪਟਨ ਜੀ.ਐਸ. ਕੰਗ, ਪ੍ਰਧਾਨ ਕਿਸਾਨ ਅਤੇ ਮਜ਼ਦੂਰ ਵਿੰਗ
12. ਕੈਪਟਨ ਆਰ.ਆਰ. ਭਾਰਦਵਾਜ, ਮੁਖੀ ਬੁੱਧੀਜੀਵੀ ਵਿੰਗ
13. ਜਗਤਾਰ ਸਿੰਘ ਸੰਘੇੜਾ, ਮੁਖੀ ਐਨਆਰਆਈ ਵਿੰਗ
14. ਕੈਪਟਨ ਬਿਕਰਮਜੀਤ ਸਿੰਘ, ਮੁਖੀ ਸਾਬਕਾ ਸੈਨਿਕ ਵਿੰਗ
15. ਦੇਵ ਮਾਨ, ਪ੍ਰਧਾਨ ਐਸ / ਐਸ.ਟੀ ਵਿੰਗ
16. ਕਰਨਵੀਰ ਸਿੰਘ ਟਿਵਾਣਾ, ਮੈਂਬਰ ਕੰਪੇਨ ਕਮੇਟੀ
17. ਜਸਬੀਰ ਸਿੰਘ ਬੀਰ, ਮੁਖੀ ਪ੍ਰਸ਼ਾਸਨਿਕ ਅਤੇ ਸ਼ਿਕਾਇਤ ਸੈੱਲ
18. ਜਸਵੀਰ ਸਿੰਘ ਜੱਸੀ ਸੇਖੋਂ, ਮੈਂਬਰ ਰਾਜਨੀਤਿਕ ਮਾਮਲੇ ਕਮੇਟੀ
19. ਅਮਨ ਅਰੋੜਾ, ਮੁਖੀ ਵਪਾਰ, ਆਵਾਜਾਈ ਅਤੇ ਉਦਯੋਗ ਵਿੰਗ
20. ਐਚ.ਐਸ. ਅਦਾਲਤੀਵਾਲਾ, ਮੁਖੀ ਓਬੀਸੀ ਵਿੰਗ
21. ਪਰਮਿੰਦਰ ਸਿੰਘ ਗੋਲਡੀ, ਇੰਚਾਰਜ ਸੀ.ਵਾਈ.ਐਸ.ਐਸ.
Related Topics: Aam Aadmi Party, Punjab Politics, Sucha Singh Chhotepur