November 9, 2015 | By ਸਿੱਖ ਸਿਆਸਤ ਬਿਊਰੋ
ਗੁਰਦਾਸਪੁਰ (8 ਨਵੰਬਰ, 2015): ਬਿਹਾਰ ਵਿਧਾਨ ਸਭਾ ਵਿੱਚ ਨਿਤੀਸ਼-ਲਾਲੂ ਮਹਾਂ ਗਠਜੋੜ ਦੀ ਸ਼ਾਂਨਦਾਰ ਜਿੱਤ ਅਤੇ ਭਾਜਪਾ ਦੀ ਨਮੋਸ਼ੀ ਭਰੀ ਹਾਰ ‘ਤੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ।
ਨਰਿੰਦਰ ਮੋਦੀ ਨਾ ਤਾਂ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਸਫਲ ਹੋ ਸਕੇ ਹਨ ਤੇ ਨਾ ਹੀ ਉਨ੍ਹਾਂ ਨੇ ਆਪਣੇ ਭਾਈਵਾਲਾਂ ਵੱਲੋਂ ਵਰਤੀ ਗਈ ਭੜਕਾਊ ਸ਼ਬਦਾਵਲੀ ਦੌਰਾਨ ਮੂੰਹ ਖੋਲ੍ਹਣ ਦੀ ਹਿੰਮਤ ਕੀਤੀ ਹੈ ।ਦੇਸ਼ ਦੇ ਸੂਝਵਾਨ ਲੋਕ ਹੁਣ ਚੰਗੇ ਅਤੇ ਬੁਰੇ ਦੀ ਪਹਿਚਾਣ ਕਰਨਾ ਸਿੱਖ ਗਏ ਹਨ ਅਤੇ ਉਨ੍ਹਾਂ ਵੱਲੋਂ ਬਹੁਤ ਹੀ ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਣ ਲੱਗ ਪਿਆ ਹੈ ।
ਦਿੱਲੀ ਅਤੇ ਬਿਹਾਰ ਵਿਚ ਹੋਈ ਕਰਾਰੀ ਹਾਰ ਤੋਂ ਸਬਕ ਲੈ ਕੇ ਨਰਿੰਦਰ ਮੋਦੀ ਨੂੰ ਅਜੇ ਵੀ ਦੇਸ਼ ਦੇ ਹਿੱਤ ਲਈ ਸੋਚਣਾ ਚਾਹੀਦਾ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮੁੱਚੇ ਦੇਸ਼ ਵਿਚ ਭਾਜਪਾ ਨੂੰ ਦਿੱਲੀ ਵਾਲੀ ਹਾਰ ਦਾ ਸਾਹਮਣਾ ਕਰਨਾ ਪਵੇਗਾ ।ਇਸ ਮੌਕੇ ‘ਤੇ ਅਮਨਦੀਪ ਸਿੰਘ ਗਿੱਲ ਇੰਚਾਰਜ ਲੋਕ ਸਭਾ ਹਲਕਾ ਗੁਰਦਾਸਪੁਰ ਵੀ ਹਾਜ਼ਰ ਸਨ ।
Related Topics: Aam Aadmi Party, Bihar, BJP, Sucha Singh Chhotepur