Site icon Sikh Siyasat News

ਰਾਜਸਥਾਨ: ਹੜ੍ਹ ਕਾਰਨ 800 ਗਾਵਾਂ ਦੀ ਮੌਤ, ਕਿੱਥੇ ਗਊ ਮਾਤਾ ਦੇ ਰਖਵਾਲੇ

ਚੰਡੀਗੜ: ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ‘ਚ ਮੀਂਹ ਅਤੇ ਹੜ੍ਹ ਕਾਰਨ ਭਾਰਤ ਦੀ ਸਭ ਤੋਂ ਵੱਡੀ ਜਾਲੌਰ ਦੀ ਪਥਮੇੜਾ ਗਊਸ਼ਾਲਾ ਵਿੱਚ ਗਊਆਂ ਦਾ ਜੀਵਨ ਸੰਕਟ ‘ਚ ਆਇਆ ਹੋਇਆ ਹੈ। ਇੱਥੇ ਚਾਰ ਦਿਨ ਵਿਚ 800 ਗਊਆਂ ਦੀ ਮੌਤ ਹੋ ਚੁੱਕੀ ਹੈ। ਓਥੇ ਹੀ ਤਿੰਨ ਹਜ਼ਾਰ ਗਾਵਾਂ ਹੜ੍ਹ ਤੇ ਭੁੱਖ ਤੋਂ ਜਾਨ ਬਚਾਉਣ ਦੀ ਜੱਦੋ ਜਹਿਦ ਕਰ ਰਹੀਆਂ ਹਨ।

ਮੀਡੀਏ ਵਿੱਚ ਨਸ਼ਰ ਹੋਈ ਖ਼ਬਰ ਅਨੁਸਾਰ ਰਾਜਸਥਾਨ ਸਰਕਾਰ ਨੇ ਗਾਵਾਂ ਨੂੰ ਬਚਾਉਣ ਲਈ ਕਦਮ ਜ਼ਰੂਰ ਚੁੱਕੇ ਹਨ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਹੈ।ਰਾਜਸਥਾਨ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੀਂ ਹਰ ਸੰਭਵ ਕਦਮ ਚੁੱਕਿਆ ਹੈ ਤੇ ਉਮੀਦ ਹੈ ਕਿ ਹੁਣ ਅੱਗੇ ਗਾਵਾਂ ਨਹੀਂ ਮਰਨਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਬਾਕੀ ਗਊਸ਼ਾਲਾਵਾਂ ਦਾ ਵੀ ਧਿਆਨ ਰੱਖ ਰਹੀ ਹੈ।

ਭਾਰਤ ਦੇ ਕਈ ਹਿੱਸਿਆਂ ‘ਚ ਬਿਮਾਰੀ ਨਾਲ ਗਾਵਾਂ ਮਰਨ ਦੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੇ ਹਨ ਪਰ ਇਨ੍ਹਾਂ ਦੀ ਰੋਕਥਾਮ ਲਈ ਕੋਈ ਵੀ ਸਾਰਥਿਕ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ, ਜਿਸ ਨਾਲ ਇਨ੍ਹਾਂ ਮੌਤਾਂ ‘ਤੇ ਰੋਕ ਲੱਗ ਸਕੇ। ਸਰਕਾਰ ਨੇ ਭਾਰਤ ‘ਚ ਗਊਆਂ ਨੂੰ ਇਕ ਸਿਆਸੀ ਤੇ ਧਾਰਮਿਕ ਮਸਲਾ ਤਾਂ ਬਣਾ ਦਿੱਤਾ ਗਿਆ ਹੈ ਪਰ ਗਊਆਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾਂਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version