ਖਾਸ ਖਬਰਾਂ

ਸੰਸਾਰ ਕੁਦਰਤ ਸੰਭਾਲ ਦਿਹਾੜੇ ਉੱਤੇ ਲੁਧਿਆਣਾ ਵਿਖੇ “ਪਾਣੀ ਅਤੇ ਧਰਤ ਸੰਭਾਲ ਗੋਸ਼ਟਿ” ਕਰਵਾਈ ਗਈ

By ਸਿੱਖ ਸਿਆਸਤ ਬਿਊਰੋ

July 29, 2021

ਚੰਡੀਗੜ੍ਹ – ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵੱਲੋਂ ਸੰਸਾਰ ਕੁਦਰਤ ਸੰਭਾਲ ਦਿਹਾੜੇ ਉੱਤੇ ਲੁਧਿਆਣਾ ਵਿਖੇ “ਪਾਣੀ ਅਤੇ ਧਰਤ ਸੰਭਾਲ ਗੋਸ਼ਟਿ” ਕਰਵਾਈ ਗਈ। ਇਸ ਗੋਸ਼ਟਿ ਵਿੱਚ ਪੰਜਾਬ ਭਰ ਤੋਂ ਵਾਤਾਵਰਨ ਪ੍ਰੇਮੀਆਂ, ਉੱਦਮੀ ਕਿਸਾਨਾਂ, ਵਿਚਾਰਕਾਂ ਅਤੇ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਦੇ ਵਾਤਾਵਰਨ, ਖੇਤੀ ਅਤੇ ਪਾਣੀ ਨਾਲ ਜੁੜੇ ਮਸਲਿਆਂ ਬਾਰੇ ਗੰਭੀਰ ਵਿਚਾਰ ਵਟਾਂਦਟਾ ਹੋਇਆ।

ਇਸ ਮੌਕੇ ਵੱਖ-ਵੱਖ ਵਿਦਵਾਨਾਂ ਵੱਲੋ ਵਾਤਾਵਰਨ, ਖੇਤੀ ਅਤੇ ਪਾਣੀ ਨਾਲ ਜੁੜੇ ਮਸਲਿਆਂ ਤੇ ਵਿਚਾਰ ਸਾਂਝੇ ਕੀਤੇ ਗਏ।

ਇਸ ਗੋਸ਼ਟਿ ਦਾ ਤੱਤਸਾਰ ਹੇਠਾਂ ਦਰਜ਼ ਹੈ:-

• ਗੁਰਮਤਿ ਤੋਂ ਸੇਧ ਲੈਂਦਿਆਂ ਹੋਇਆ ਸਾਨੂੰ ‘ਪਾਣੀ ਅਤੇ ਧਰਤਿ’ ਨੂੰ ਮਾਤਾ-ਪਿਤਾ ਦੀ ਤਰਾਂ ਸਮਝਣ ਦੀ ਲੋੜ ਹੈ। ‘ਪਾਣੀ ਅਤੇ ਧਰਤਿ’ ਸਭ ਪਦਾਰਥਾਂ ਦੀ ਸਿਰਜਣਾ ਦਾ ਜ਼ਰੀਆ ਹੀ ਨਹੀਂ ਸਗੋਂ ਜੀਵਨ ਦੀ ਹੋਂਦ ਦਾ ਵੀ ਮੂਲ ਜ਼ਰੀਆ ਹੈ। ਇਸ ਲਈ ‘ਪਾਣੀ ਅਤੇ ਧਰਤਿ’ ਦੇ ਪਦਾਰਥਕ ਲਾਹੇ ਲੈਂਦੇ ਹੋਏ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਾਣੀ ਅਤੇ ਧਰਤਿ ਦੀ ਸੰਭਾਲ਼ ਦੀ ਜਿੰਮੇਵਾਰੀ ਵੀ ਸਾਡੀ ਹੈ।

• ਪੰਜਾਬ ਦੇ ‘ਪਾਣੀ ਤੇ ਧਰਤਿ’ ਦੀ ਸੰਭਾਲ਼ ਲਈ ਜੋ ਦਿੱਲੀ ਦਰਬਾਰ ਦੇ ਨੀਤੀ ਦਸਤਾਵੇਜ਼ਾਂ ਅਤੇ ਅਮਲ ਦੀ ਪੜਚੋਲ ਲਈ ਇਕ ਜੱਥਾ ਬਣਾਇਆ ਜਾਵੇਗਾ।

• ‘ਪਾਣੀ ਤੇ ਧਰਤਿ ਸੰਭਾਲ਼’ ਪੰਜਾਬ ਦੀ ਸਿਆਸਤ ਦਾ ਅਹਿਮ ਮੁਦਾ ਬਣੇ ਇਸ ਲਈ ਹੋਰ ਸੁਹਿਰਦ ਸ਼ਖ਼ਸੀਅਤਾਂ ਨੂੰ ਨਾਲ ਲੈ ਕੇ ਯਤਨ ਕੀਤਾ ਜਾਵੇਗਾ।

• ਮੀਂਹ ਵਾਲੇ ਪਾਣੀ ਨੂੰ ਜ਼ਮੀਨਦੋਜ਼ ਕਰਨ ਲਈ ਸਿੱਖ ਸੰਸਥਾਵਾਂ ਵਿੱਚ ਤਾਲਮੇਲ ਸਥਾਪਤ ਕਰਨ ਲਈ ਆਨਲਾਈਨ ਮੁਹਿੰਮ ਚਲਾਈ ਜਾਏਗੀ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: