Site icon Sikh Siyasat News

ਸੰਵਾਦ ਵੱਲੋਂ ‘ਜਥੇਬੰਦ ਹੋਣ ਦੀ ਪੰਥਕ ਜੁਗਤ’ ਵਿਸ਼ੇ ਉੱਤੇ ਵਿਚਾਰ ਚਰਚਾ 12 ਨੂੰ

ਚੰਡੀਗੜ੍ਹਸੰਵਾਦ ਵੱਲੋਂ ‘ਅਗਾਂਹ ਵੱਲ ਨੂੰ ਤੁਰਦਿਆਂ’ ਖਰੜੇ ਦੇ ਸੰਦਰਭ ਚ ਅਗਲੀ ਵਿਚਾਰ ਚਰਚਾ 12 ਸਤੰਬਰ ਨੂੰ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੰਵਾਦ ਵੱਲੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਇਸ਼ਤਿਹਾਰ ਮੁਤਾਬਿਕ ਅਗਲੀ ਵਿਚਾਰ ਚਰਚਾ ‘ਜਥੇਬੰਦ ਹੋਣ ਦੀ ਪੰਥਕ ਜੁਗਤ’ ਵਿਸ਼ੇ ਉੱਤੇ ਹੋਵੇਗੀ, ਜਿਸ ਵਿੱਚ “ਆਗੂ ਚੁਣਨ ਦੀ ਪੰਥਕ ਰਵਾਇਤ” ਅਤੇ “ਫੈਸਲੇ ਲੈਣ ਦੀ ਵਿਧੀ” ਵਰਗੇ ਅਹਿਮ ਵਿਸ਼ਿਆਂ ਉੱਤੇ ਗੱਲਬਾਤ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ ਸੰਵਾਦ ਵੱਲੋਂ ਇਸ ਖਰੜੇ ਸੰਬੰਧੀ ਇਹ ਚੌਥੀ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ‘ਬਿਪਰ ਸੰਸਕਾਰ’, ‘ਸੈਕੁਲਰ ਪੱਛਮੀ ਫਲਸਫਾ’ ਅਤੇ ‘ਖਾਲਸਾ ਜੀ ਕੇ ਬੋਲ-ਬਾਲੇ’ ਵਿਸ਼ੇ ਉੱਤੇ ਵਿਚਾਰ ਚਰਚਾ ਕਰਵਾਈ ਜਾ ਚੁੱਕੀ ਹੈ।

12 ਸਤੰਬਰ ਨੂੰ ਹੋਣ ਜਾ ਰਹੀ ਇਸ ਵਿਚਾਰ ਚਰਚਾ ਵਿੱਚ ਡਾ. ਗੁਰਪ੍ਰੀਤ ਸਿੰਘ ਮੀਕੇ ਅਤੇ ਭਾਈ ਮਨਧੀਰ ਸਿੰਘ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਅਤੇ ਦਰਸ਼ਕਾਂ ਵੱਲੋਂ ਆਏ ਸਵਾਲਾਂ ਨੂੰ ਵੀ ਸੰਬੋਧਨ ਹੋਣਗੇ। ਇਹ ਵਿਚਾਰ ਚਰਚਾ ਦਾ ਸਿੱਧਾ ਪ੍ਰਸਾਰਣ ਸੰਵਾਦ ਦੇ ਯੂ-ਟੀਊਬ, ਟਵਿੱਟਰ ਅਤੇ ਫੇਸਬੁੱਕ ਪੰਨੇ ਉੱਤੇ ਵੀ ਹੋਵੇਗਾ।

ਇਹ ਵਿਚਾਰ ਚਰਚਾ ਸ਼ਾਮ 8 ਵਜੇ (ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਮੇਂ ਮੁਤਾਬਿਕ) “ਜ਼ੂਮ” (Meeting ID – 872 7798 1289) ਰਾਹੀਂ ਹੋਵੇਗੀ। ਸੰਵਾਦ ਵੱਲੋਂ ਇਸ ਵਿਚਾਰ ਚਰਚਾ ਵਿੱਚ ਸਭ ਨੂੰ ਸੱਦਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version