ਬਠਿੰਡਾ,(22 ਮਈ 2014):- ਪੰਜਾਬੀ ਗਾਇਕ ਅਤੇ ਐਕਟਰ ਅਤੇ ਆਮ ਆਦਮੀ ਪਾਰਟੀ ਰਾਹੀਂ ਰਾਜਨੀਤੀ ਵਿੱਚ ਦਾਖਲ ਹੋਏ, ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਜਸਰਾਜ ਸਿੰਘ ਲੌਗੀਆ ਉਰਫ ਜੱਸੀ ਜਸਰਾਜ ਨੇ ਪਾਰਟੀ ਦੇ ਸਟੇਟ ਕਨਵੀਨਰ ਸੁਮੇਲ ਸਿੰਘ ਨਾਲ ਨਰਾਜਗੀ ਪ੍ਰਗਟ ਕਰਦਿਆਂ, ਚੋਣ ਮੁਹਿੰਮ ਦੌਰਾਨ ਉਸਦੀਆਂ ਗਤੀਵਿਧੀਆਂ ਸਬੰਧੀ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਸ਼ਿਕਾਇਤ ਕੀਤੀ ਹੈ।
ਜੱਸੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਮੈਨੂੰ ਪਾਰਟੀ ਨੇ ਬਠਿੰਡਾ ਵਿੱਚ ਇੱਕਲਿਆਂ ਹੀ ਛੱਡ ਦਿੱਤਾ ਗਿਆ। ਪਾਰਟੀ ਦੀ ਪੰਜਾਬ ਸੂਬੇ ਦੀ ਇਕਾਈ ਨੇ ਮੇਰੀ ਕੋਈ ਬਾਤ ਨਹੀਂ ਪੁੱਛੀ।ਪੰਜਾਬ ਦੇ ਪਾਰਟੀ ਕਨਵੀਨਰ ਸੁਮੇਲ ਸਿੱਧੂ ਮੁਸ਼ਕਲ ਨਾਲ ਹੀ ਬਠਿੰਡੇ ਆਏ ਹੋਣਗੇ।
ਪੰਜਾਬ ਦੀ ਬਠਿੰਡਾ ਸੀਟ ਇਸੇ ਤਰਾਂ ਹੀ ਮਹੱਤਵਪੂਰਨ ਸੀ ਜਿਵੇਂ ਭਾਰਤ ਵਿੱਚ ਵਾਰਾਨਸੀ ਸੀ।ਪਰ ਕੇਜਰੀਵਾਲ ਨੂੰ ਹਨੇਰੇ ਵਿੱਚ ਰੱਖਿਆ ਗਿਆ ਸੀ।
ਜੱਸੀ ਨੇ ਕਿਹਾ ਕਿ ਕੇਜਰੀਵਾਲ ਸੰਗਰੂਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਸਨ ਪਰ ਪਾਰਟੀ ਦੇ ਕੁਝ ਪਾਰਟੀ ਦੀ ਸਟੇਟ ਯੂਨਿਟ ਦੇ ਮੈਬਰਾਂ ਨੇ ਬੜੀ ਚਲਾਕੀ ਨਾਲ ਉਸਦਾ ਰੁਟ ਪ੍ਰੋਗਰਾਮ ਬਠਿੰਡਾ ਤੋ ਬਦਲ ਦਿੱਤਾ,ਜੋ ਕਿ ਬਿਨ੍ਹਾਂ ਸ਼ੱਕ ਮੇਰੇ ਹੱਕ ਵਿੱਚ ਜਾਣਾ ਸੀ।
ਉਨ੍ਹਾਂ ਨੇ ਕਿਹਾ ਕਿ ਹੁਣ ਜਦ ਪਾਰਟੀ ਨੇ ਪੰਜਾਬ ਵਿੱਚ ਚਾਰ ਸੀਟਾਂ ਜਿੱਤ ਲਈਆਂ ਹਨ ਅਤੇ ਕਈ ਲੋਕ ਇਸਦਾ ਸਿਹਰਾ ਲੈਣ ਲਈ ਅੱਗੇ ਆ ਰਹੇ ਹਨ।ਜਦੋਂ ਅਸੀਂ ਸਿਰਧੜ ਦੀ ਬਾਜ਼ੀ ਲਾ ਰਹੇ ਸੀ ਤਾਂ ਇਹਨਾਂ ਵਿਚੋਂ ਉਸ ਸਮੇਂ ਕੋਈ ਵੀ ਨਹੀਂ ਦਿਸਿਆ।
ਇਥੇ ਇਹ ਦੱਸਣਾ ਜਰੂਰੀ ਹੈ ਕਿ ਖੱਬੇਪੱਖੀ ਵਿਚਾਰਧਾਰਕ ਸੁਮੇਲ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਨੇ ਚੋਣ ਕਨਵੀਨਰ ਨਿਯੁਕਤ ਕੀਤਾ ਸੀ।